Corona Virus : ਦੇਸ਼ 'ਚ ਪਿਛਲੇ 24 ਘੰਟੇ ‘ਚ 1823 ਨਵੇਂ ਕੇਸ ਆਏ ਸਾਹਮਣੇ, 67 ਮੌਤਾਂ
Published : May 1, 2020, 7:10 am IST
Updated : May 1, 2020, 7:10 am IST
SHARE ARTICLE
Covid 19
Covid 19

ਦੇਸ਼ ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਲਗਾਇਆ ਹੋਇਆ ਪਰ ਫਿਰ ਵੀ ਆਏ ਦਿਨ ਨਵੇ-ਨਵੇ ਮਾਮਲੇ ਸਾਹਮਣੇ ਆ ਰਹੇ ਹਨ।

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਲਗਾਇਆ ਹੋਇਆ ਪਰ ਫਿਰ ਵੀ ਆਏ ਦਿਨ ਨਵੇ-ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਦੇਸ਼ ਵਿਚ ਪਿਛਲੇ 24 ਘੰਟੇ ਦੇ ਵਿਚ ਕਰੋਨਾ ਵਾਇਰਸ ਦੇ 1823 ਕੇਸ ਸਾਹਮਣੇ ਆਏ ਹਨ ਅਤੇ 67  ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੌਜਟਿਵ ਕੇਸਾਂ ਦਾ ਅੰਕੜਾਂ ਵੱਧ ਕੇ 33,610 ਤੱਕ ਪਹੁੰਚ ਗਿਆ ਹੈ ਅਤੇ 1075 ਲੋਕਾਂ ਦੀ ਮੌਤ ਹੋ ਚੁੱਕੀ ਹੈ।

COVID-19 in india COVID-19 in india

ਇਸ ਤੋਂ ਇਲਾਵਾ 8373 ਲੋਕ ਅਜਿਹੇ ਵੀ ਹਨ ਜਿਹੜੇ ਕਿ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਉਧਰ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ 7 ਰਾਜਾਂ ਵਿਚ ਮਾਮਲੇ ਦੁਗਣੇ ਹੋਣ ਦੀ ਦਰ ਵਿਚ ਕਮੀਂ ਆਈ ਹੈ। ਉਨ੍ਹਾਂ ਕਿਹਾ ਕਿ ਦਿੱਲੀ (11.3), ਉੱਤਰ ਪ੍ਰਦੇਸ਼ (12), ਜੰਮੂ ਕਸ਼ਮੀਰ (12.2), ਓਡੀਸ਼ਾ (13), ਰਾਜਸਥਾਨ (17., ਤਾਮਿਲਨਾਡੂ (19.1) ਅਤੇ ਪੰਜਾਬ (19.5) ਵਿੱਚ ਕੇਸਾਂ ਗਿਣਤੀ ਦੁੱਗਣੀ ਹੋਣ ਦੀ ਦਰ 11-20 ਦਿਨ ਹੈ।

Covid 19 The vaccine india Covid 19 india

ਇਸ ਦੇ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਰਨਾਟਕ (21.6), ਲੱਦਾਖ (24.2), ਹਰਿਆਣਾ (24.4), ਉਤਰਾਖੰਡ (30.3) ਅਤੇ ਕੇਰਲ (37.5) ਵਿਚ ਕੇਸਾਂ ਦੀ ਗਿਣਤੀ 20 ਤੋਂ 40 ਦਿਨਾਂ ਵਿਚ ਦੁਗਣੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸਾਮ, ਤੇਲੰਗਾਨਾ, ਛੱਤੀਸਗੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹ ਦਰ 40 ਦਿਨਾਂ ਤੋਂ ਵੱਧ ਹੈ।

covid 19 count rises to 59 in punjabcovid 19 

ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਜੇਕਰ ਅਸੀਂ ਉਮਰ ਦੇ ਅਧਾਰ ਤੇ ਸੰਖਿਆ ਦੇ ਬਾਰੇ ਦੇਖਿਏ ਤਾਂ ਇਸ ਵਿਚ 14 ਪ੍ਰਤੀਸ਼ਤ ਮਾਮਲੇ 45 ਸਾਲ ਦੀ ਉਮਰ ਤੋਂ ਘੱਟ ਵਾਲੇ ਹਨ। ਇਸ ਤੋਂ ਇਲਾਵਾ 34.8 ਪ੍ਰਤੀਸ਼ਤ ਮਾਮਲੇ 45-60 ਦੇ ਹਨ। ਇਸ ਦੇ ਨਾਲ ਹੀ 51.2 ਫ਼ੀਸਦੀ ਮੌਤ ਦੇ ਮਾਮਲੇ 60 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦੇ ਹਨ।

covid 19covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement