
ਦਿੱਲੀ ਵਿਚ ਵੀ ਕਰੋਨਾ ਵਾਇਰਸ ਦੇ ਕੇਸ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ।
ਨਵੀਂ ਦਿੱਲੀ : ਦਿੱਲੀ ਵਿਚ ਵੀ ਕਰੋਨਾ ਵਾਇਰਸ ਦੇ ਕੇਸ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ । ਹੁਣ ਇਥੇ ਕਰੋਲ ਬਾਗ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਸ਼ੇਸ਼ ਰਵੀ ਵੀ ਕਰੋਨਾ ਪੌਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਵਿਧਾਇਕ ਵਿਸ਼ੇਸ਼ ਰਵੀ ਦੇ ਭਰਾ ਵੀ ਕਰੋਨਾ ਪੌਜਟਿਵ ਪਾਏ ਗਏ ਹਨ। ਹੁਣ ਵਿਧਾਇਕ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪਰਿਵਾਰ ਦਾ ਵੀ ਕਰੋਨਾ ਟੈਸਟ ਕੀਤਾ ਜਾ ਸਕਦਾ ਹੈ।
covid 19
ਜਿਸ ਤੋਂ ਬਾਅਦ ਵਿਧਾਇਕ ਦੇ ਸੰਪਰਕ ਵਿਚ ਆਏ ਕਰੀਬੀਆਂ ਨੂੰ ਆਈਸੋਲੇਟ ਕਰਕੇ ਰੱਖਿਆ ਜਾਵੇਗਾ। ਦੱਸ ਦੱਈਏ ਕਿ ਦਿੱਲੀ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤੱਕ ਦਿੱਲੀ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 3,515 ਹੋ ਚੁੱਕੀ ਹੈ ਅਤੇ 59 ਲੋਕ ਇਸ ਵਾਇਰਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ 1,094 ਲੋਕ ਇੱਥੇ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਲੌਕਡਾਊਨ ਕਰਨ ਅਤੇ ਕੰਟੇਟਮੈਂਟ ਜੋਨ ਬਣਾਉਂਣ ਦੇ ਬਾਵਜੂਦ ਵਿਚ ਲਗਾਤਾਰ ਕੇਸਾਂ ਵਿਚ ਵਾਧਾ ਹੋ ਰਿਹਾ ਹੈ।
Covid 19 india
ਇਸੇ ਨਾਲ ਦਿੱਲੀ ਦੇਸ਼ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ ਵਿਚ ਇਕ ਹੈ। ਇਸ ਲਈ ਲਗਾਤਾਰ ਮਾਮਲਿਆਂ ਨੂੰ ਵਧਦਿਆਂ ਦੇਖ ਰਾਜ ਵਿਚ ਕਈ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਇਸ ਨਾਲ ਕੰਟੈਂਟਮੈਂਟ ਜੋਨ ਵਿਚ ਕਰੋਨਾ ਦੇ ਮਾਮਲੇ ਘੱਟ ਆ ਰਹੇ ਹਨ। ਦਿੱਲੀ ਵਿੱਚ ਜਨਤਾ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਲੋਕ ਸੰਕਰਮਣ ਦਾ ਸ਼ਿਕਾਰ ਹੋ ਰਹੇ ਹਨ। ਪੁਲਿਸ ਕਰਮਚਾਰੀ, ਸਿਹਤ ਕਰਮਚਾਰੀ ਅਤੇ ਮੀਡੀਆ ਵਿਅਕਤੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ।
Covid-19
ਇਸ ਤੋਂ ਪਹਿਲਾਂ, ਪਿਛਲੇ 48 ਘੰਟਿਆਂ ਵਿੱਚ, ਕੁੱਲ 5 ਆਈ ਟੀ ਬੀ ਪੀ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਸੇ ਤਰ੍ਹਾਂ ਇਨ੍ਹਾਂ ਮਾਮਲਿਆਂ ਨੂੰ ਵੱਧਦੇ ਦੇਖ ਹੁਣ ਕੇਂਦਰ ਸਰਕਾਰ ਨੇ ਵੀ ਲੌਕਡਾਊਨ ਨੂੰ 17 ਮਈ ਤੱਕ ਕਰ ਦਿੱਤਾ ਹੈ। ਇਸਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦੀ ਕੋਈ ਢਿੱਲ ਦੇਣ ਦੀ ਉਮੀਦ ਨਹੀਂ ਹੈ।
covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।