
ਕੋਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਦੇਸ਼ ਵਿਚ 2 ਪੜਾਵਾਂ ਵਿਚ 40 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਜੋ 3 ਮਈ ਨੂੰ ਖਤਮ ਹੋ ਰਿਹਾ ਸੀ
ਨਵੀਂ ਦਿੱਲੀ: ਕੋਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਦੇਸ਼ ਵਿਚ 2 ਪੜਾਵਾਂ ਵਿਚ 40 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਜੋ 3 ਮਈ ਨੂੰ ਖਤਮ ਹੋ ਰਿਹਾ ਸੀ, ਪਰ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੇ ਹੋਰ 2 ਹਫਤਿਆਂ ਤੱਕ ਯਾਨੀ 17 ਮਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਲੌਕਡਾਊਨ ਨੂੰ ਪੜਾਅਵਾਰ ਤਰੀਕੇ ਨਾਲ ਖੋਲ੍ਹਿਆ ਵੀ ਜਾ ਰਿਹਾ ਹੈ
Photo
ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਸ਼ਾਮ ਨੂੰ 2 ਹੋਰ ਹਫਤਿਆਂ ਲਈ ਤੀਜੀ ਵਾਰ ਲੌਕਡਾਊਨ ਵਧਾ ਦਿੱਤਾ ਹੈ। ਲੌਕਡਾਊਨ ਵਧਣ ਨਾਲ ਹੁਣ 17 ਮਈ ਤੱਕ ਦੇਸ਼ ਵਿਚ ਰੇਲ, ਮੈਟਰੋ ਅਤੇ ਹਵਾਈ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਵੀ ਨਹੀਂ ਖੁੱਲ੍ਹਣਗੀਆਂ। ਹੋਟਲ ਅਤੇ ਰੈਸਟੋਰੈਂਟ ਵੀ ਬੰਦ ਰਹਿਣਗੇ। ਇਸ ਦੌਰਾਨ ਧਾਰਮਿਕ ਸਥਾਨ ਵੀ ਬੰਦ ਰਹਿਣਗੇ।
Photo
17 ਮਈ ਤੱਕ ਮਾਲ, ਜਿੰਮ ਅਤੇ ਸਿਨੇਮਾ ਹਾਲ ਵੀ ਬੰਦ ਰਹਿਣਗੇ। ਲੌਕਡਾਊਨ ਦੌਰਾਨ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈੱਡ ਜ਼ੋਨ ਦੀ ਤੁਲਨਾ ਵਿਚ ਗ੍ਰੀਨ ਅਤੇ ਓਰੇਂਜ਼ ਜ਼ੋਨ ਵਿਚ ਆਉਣ ਵਾਲੇ ਜ਼ਿਲ੍ਹਿਆਂ ਨੂੰ ਥੋੜੀ ਰਾਹਤ ਦਿੱਤੀ ਗਈ ਹੈ। ਰੈੱਡ ਜ਼ੋਨ ਵਾਲੇ ਖੇਤਰਾਂ ਵਿਚ ਸਥਾਨਕ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਹ ਯਕੀਨੀ ਬਣਾਵੇ ਕਿ ਖੇਤਰ ਦੇ ਕੰਟੇਨਮੈਂਟ ਜ਼ੋਨ ਦੇ ਸਾਰੇ ਨਿਵਾਸੀਆਂ ਕੋਲ ਅਰੋਗਿਆ ਸੇਤੂ ਐਪ ਡਾਊਨਲੋਡ ਹੋਵੇ।
file photo
ਕੰਟੇਨਮੈਂਟ ਜ਼ੋਨ ਵਿਚ ਐਪ ਦੇ ਜ਼ਰੀਏ ਸਾਰਿਆਂ 'ਤੇ ਨਿਗਰਾਨੀ ਰੱਖੀ ਜਾ ਸਕੇਗੀ। ਕੰਟੇਨਮੈਂਟ ਜ਼ੋਨ ਵਿਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਵੇਗੀ। ਇਸ ਦੇ ਨਾਲ ਡਾਕਟਰੀ ਐਮਰਜੈਂਸੀ ਤੋਂ ਇਲਾਵਾ ਅਤੇ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਨੂੰ ਬਰਕਰਾਰ ਰੱਖਣ ਲਈ ਇਹਨਾਂ ਜ਼ੋਨਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ।
Photo
ਹਵਾਈ, ਰੇਲ, ਮੈਟਰੋ ਅਤੇ ਸੜਕ ਰਾਹੀਂ ਅੰਤਰਰਾਜੀ ਟ੍ਰੈਫਿਕ ਸਾਰੇ ਜ਼ੋਨਾਂ ਵਿਚ ਬੰਦ ਰਹੇਗਾ। ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਤੇ ਸਿਖਲਾਈ / ਕੋਚਿੰਗ ਸੰਸਥਾਵਾਂ ਦੇ ਸੰਚਾਲਨ ਦੇ ਨਾਲ ਨਾਲ ਹੋਟਲ ਅਤੇ ਰੈਸਟੋਰੈਂਟ, ਜਨਤਕ ਸਮਾਰੋਹ, ਸਿਨੇਮਾ ਹਾਲ, ਮਾਲ, ਜਿੰਮ, ਸਪੋਰਟਸ ਕੰਪਲੈਕਸ ਆਦਿ ਬੰਦ ਰਹਿਣਗੇ।
Photo
ਇਸ ਦੌਰਾਨ ਸਾਰੇ ਤਿੰਨ ਜ਼ੋਨਾਂ ਵਿਚ 65 ਤੋਂ ਉਪਰ ਅਤੇ ਕਿਸੇ ਵੀ ਬਿਮਾਰੀ ਨਾਲ ਪੀੜਤ ਲੋਕਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ਵਿਚ ਮੈਡੀਕਲ ਕਲੀਨਿਕ ਅਤੇ ਓਪੀਡੀ ਖੁੱਲ੍ਹੇ ਰਹਿਣਗੇ। ਇਸ ਦੌਰਾਨ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।