
ਰਿਸ਼ੀ ਕਪੂਰ ਦੇ ਪਰਵਾਰ ਨੇ ਕਿਹਾ ਹੈ ਕਿ ਉਹ ਅਦਾਕਾਰ ਨੂੰ ਹੰਝੂਆਂ ਨਾਲ ਨਹੀਂ, ਮੁਸਕਰਾਹਟ ਨਲ ਯਾਦ’ ਕੀਤਾ ਜਾਣਾ ਪਸੰਦ ਕਰਾਂਗੇ। ਬੇਟੀ ਰਿਧਿਮਾ ਕਪੂਰ ਸਾਹਨੀ
ਮੁੰਬਈ, 30 ਅਪ੍ਰੈਲ : ਰਿਸ਼ੀ ਕਪੂਰ ਦੇ ਪਰਵਾਰ ਨੇ ਕਿਹਾ ਹੈ ਕਿ ਉਹ ਅਦਾਕਾਰ ਨੂੰ ਹੰਝੂਆਂ ਨਾਲ ਨਹੀਂ, ਮੁਸਕਰਾਹਟ ਨਲ ਯਾਦ’ ਕੀਤਾ ਜਾਣਾ ਪਸੰਦ ਕਰਾਂਗੇ। ਬੇਟੀ ਰਿਧਿਮਾ ਕਪੂਰ ਸਾਹਨੀ ਨੇ ਪਿਤਾ ਨੂੰ ਯੋਧਾ ਦਸਦਿਆਂ ਅੰਤਮ ਵਿਦਾਈ ਦਿਤੀ। ਰਿਸ਼ੀ ਦੇ ਕਰੀਬੀ ਮਿੱਤਰ ਅਤੇ ਉਨ੍ਹਾਂ ਨਾਲ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਅਮਿਤਾਭ ਬੱਚਨ ਨੇ ਲਿਖਿਆ, ‘ਉਹ ਚਲੇ ਗਏ, ਉਨ੍ਹਾਂ ਦਾ ਦਿਹਾਂਤ ਹੋ ਗਿਆ, ਮੈਂ ਸਦਮੇ ਵਿਚ ਹਾਂ।’
File photo
ਸੁਪਰਸਟਾਰ ਰਜਨੀਕਾਂਤ ਨੇ ਕਿਹਾ, ‘ਬੇਹੱਦ ਦੁਖਦ, ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।’ ਆਮਿਰ ਖ਼ਾਨ ਨੇ ਕਿਹਾ ਕਿ ਸਿਨੇਮਾ ਜਗਤ ਨੇ ਮਹਾਨ ਸ਼ਖ਼ਸੀਅਤ ਨੂੰ ਗਵਾ ਦਿਤਾ ਹੈ। ਤੁਹਾਡੀ ਬਹੁਤ ਯਾਦ ਆਵੇਗੀ। ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਯਾਰਾਨਾ, ਪ੍ਰੇਮ ਗ੍ਰੰਥ ਜਿਹੀਆਂ ਫ਼ਿਲਮਾਂ ਵਿਚ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੰਜੇ ਦੱਤ ਨੇ ਕਿਹਾ ਕਿ ਰਿਸ਼ੀ ਕਪੂਰ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਦੇ ਸ੍ਰੋਤ ਸਨ। ਅਕਸ਼ੇ ਕੁਮਾਰ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਕੋਈ ਬੁਰਾ ਸੁਪਨਾ ਵੇਖ ਰਿਹਾ ਹਾਂ।
ਫ਼ਿਲਮਕਾਰ ਕਰਨ ਜੌਹਰ ਨੇ ਕਿਹਾ ਕਿ ਉਸ ਦਾ ਪੂਰਾ ਬਚਪਨ ਉਨ੍ਹਾਂ ਨਾਲ ਹੀ ਸੀ। ਅਜੇ ਦੇਵਗਨ ਨੇ ਲਿਖਿਆ, ‘ਇਕ ਤੋਂ ਬਾਅਦ ਇਕ ਝਟਕਾ, ਰਿਸ਼ੀ ਜੀ ਦੇ ਦਿਹਾਂਤ ’ਤੇ ਦਿਲ ਟੁੱਟ ਗਿਆ ਹੈ।’ ਮਨੋਜ ਵਾਜਪਾਈ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਲੇ ਇਰਫ਼ਾਨ ਵੀ ਜੀਵਨੀ ਲਿਖ ਹੀ ਰਿਹਾ ਸੀ ਕਿ ਰਿਸ਼ੀ ਜੀ ਦੇ ਦਿਹਾਂਤ ਦੀ ਖ਼ਬਰ ਨੇ ਉਸ ਨੂੰ ਤੋੜ ਦਿਤਾ। ਸ਼ਤਰੂਘਨ ਸਿਨਹਾ, ਗੀਤਕਾਰ ਜਾਵੇਦ ਅਖ਼ਤਰ, ਪ੍ਰਿਯੰਕਾ ਚੋਪੜਾ, ਉਰਮਿਲਾ ਮਾਤੋਂਡਕਰ ਤੇ ਹੋਰਾਂ ਨੇ ਵੀ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ। (ਏਜੰਸੀ)