
ਭਾਰਤੀ ਵਿਗਿਆਨੀਆਂ ਨੇ ਸਾਡੀ ਅਕਾਸ਼ਗੰਗਾ ਵਿਚ ਦੋ ਜਿਹੇ ਤਾਰੇ ਲੱਭੇ ਹਨ ਜੋ ਅਸਲ ਵਿਚ ਬ੍ਰਹਿਮੰਡ ਦੇ ਸ਼ੁਰੂਆਤੀ ਇਕ ਅਰਬ ਸਾਲ ਵਿਚ ਬਣੇ ‘ਗਲੋਬਲ ਕਲੱਸਟਰ’
ਨਵੀਂ ਦਿੱਲੀ, 30 ਅਪ੍ਰੈਲ : ਭਾਰਤੀ ਵਿਗਿਆਨੀਆਂ ਨੇ ਸਾਡੀ ਅਕਾਸ਼ਗੰਗਾ ਵਿਚ ਦੋ ਜਿਹੇ ਤਾਰੇ ਲੱਭੇ ਹਨ ਜੋ ਅਸਲ ਵਿਚ ਬ੍ਰਹਿਮੰਡ ਦੇ ਸ਼ੁਰੂਆਤੀ ਇਕ ਅਰਬ ਸਾਲ ਵਿਚ ਬਣੇ ‘ਗਲੋਬਲ ਕਲੱਸਟਰ’ ਦਾ ਹਿੱਸਾ ਸਨ ਅਤੇ ਜਿਨ੍ਹਾਂ ਦੀ ਪ੍ਰਕਿਰਤੀ ਗਲੈਕਸੀ ਦੇ ਹੋਰ ਤਾਰਿਆਂ ਤੋਂ ਵੱਖ ਹੋਣ ਕਾਰਨ ਇਨ੍ਹਾਂ ਨੂੰ ‘ਏਲੀਅਨ ਤਾਰੇ’ ਵੀ ਕਿਹਾ ਜਾਂਦਾ ਹੈ।
ਹੁਣ ਤਕ ਦੇ ਅਨੁਮਾਨਾਂ ਅਨੁਸਾਰ ਬ੍ਰਹਿਮੰਡ ਦੀ ਉਮਰ ਲਗਭਗ 14 ਅਰਬ ਸਾਲ ਹੈ। ਸ਼ੁਰੂਆਤੀ ਇਕ ਅਰਬ ਸਾਲ ਵਿਚ ਬਹੁਤ ਸਾਰੇ ‘ਗਲੋਬਲ ਕਲਟਸਰ’ ਬਣੇ ਸਨ। ਹਰ ਆਕਾਸ਼ਗੰਗਾ ਵਿਚ ਇਨ੍ਹਾਂ ‘ਗਲੋਬਲ ਸਮੂਹਾਂ’ ਦੇ ਕੁੱਝ ਤਾਰੇ ਮਿਲਦੇ ਹਨ, ਹਾਲਾਂਕਿ ਹੁਣ ਤਕ ਵਿਗਿਆਨੀ ਗਲੋਬਲ ਕਲਸਟਰਾਂ ਦੀ ਉਤਪਤੀ ਦੇ ਰਾਜ਼ ਨੂੰ ਨਹੀਂ ਸਮਝ ਸਕੇ ਹਨ।
File photo
ਭਾਰਤੀ ਖ਼ਗੋਲ ਭੌਤਿਕੀ ਸੰਸਥਾਨ ਦੀ ਪ੍ਰੋਫ਼ੈਸਰ ਸ਼ਿਵਰਾਨੀ ਤਿਰੂਪਤੀ ਨੇ ਅਪਣੀ ਟੀਮ ਦੇ ਨਾਲ ਮਿਲ ਕੇ ਇਨ੍ਹਾਂ ਦੋਹਾਂ ਤਾਰਿਆਂ ਦੀ ਪਛਾਣ ਕੀਤੀ ਹੈ। ਇਹ ਤਾਰੇ ਸਾਡੀ ਗਲੈਕਸੀ ਦੀ ਰਿੰਗ ਵਿਚ ਧਰਤੀ ਤੋਂ 3621ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਹਨ। ਦੁਨੀਆਂ ਭਰ ਵਿਚ ਇਸ ਨਾਲ ਪਹਿਲਾਂ ਗਲੋਬਲ ਸਮੂਹ ਦੇ ਸਿਰਫ਼ ਪੰਜ ਤਾਰਿਆਂ ਦਾ ਹੀ ਇੰਨਾ ਨੇੜਿਉਂ ਅਧਿਐਨ ਕੀਤਾ ਗਿਆ ਹੈ।
ਪ੍ਰੋ. ਤਿਰੂਪਤੀ ਦੀ ਟੀਮ ਨੇ ਇਨ੍ਹਾਂ ਤਾਰਿਆਂ ਵਿਚ ਐਲਮੀਨੀਅਮ, ਸੋਡੀਅਮ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਮੈਗਨੀਸ਼ੀਅਮ ਅਤੇ ਹੋਰ ਕਈ ਰਸਾਇਣਾਂ ਦੀ ਭਰਪੂਰ ਮਾਤਰਾ ਵਿਚ ਮੌਜੂਦਗੀ ਦੇ ਆਧਾਰ ਉਤੇ ਇਨ੍ਹਾਂ ਦੇ ਏਲੀਅਨ ਤਾਰੇ ਹੋਣ ਦੀ ਪੁਸ਼ਟੀ ਕੀਤੀ ਹੈ। ਗਲੋਬਲ ਕਲੱਸਟਰ ਦੇ ਤਾਰਿਆਂ ਵਿਚ ਦੂਜੇ ਤਾਰਿਆਂ ਦੇ ਮੁਕਾਬਲੇ ਐਲਮੀਨੀਅਮ ਅਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। (ਏਜੰਸੀ