
ਪਹਿਲੀ ਜਮਾਤ ਵਿਚ ਪੜ੍ਹਦੀ ਹੈ ਨੈਨੀਤਾਲ ਦੀ ਰਹਿਣ ਵਾਲੀ ਨੰਦਾ ਦੇਵੀ
ਪਰਬਤਾਰੋਹੀ ਮਾਪੇ ਹਨ ਨੰਦਾ ਦੇਵੀ ਦਾ ਪ੍ਰੇਰਨਾ ਸ੍ਰੋਤ
ਨੈਨੀਤਾਲ : ਮਹਿਜ਼ ਪੰਜ ਸਾਲ ਦੀ ਉਮਰ ਵਿਚ ਸ਼ਹਿਰ ਦੀ ਧੀ ਨੰਦਾ ਦੇਵੀ ਨੇ ਪੰਜ ਪਹਾੜਾਂ ’ਤੇ ਚੜ੍ਹ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਅਪ੍ਰੈਲ ਵਿਚ ਨੰਦਾ ਦੇਵੀ ਨੇ 13000 ਫੁੱਟ ਦੀ ਚੰਦਰਸ਼ਿਲਾ ਚੋਟੀ ਨੂੰ ਫ਼ਤਹਿ ਕੀਤਾ ਹੈ। ਨੰਦਾ ਨੂੰ ਅਜਿਹਾ ਕਰਨ ਲਈ ਪ੍ਰੇਰਨਾ ਆਪਣੇ ਪਰਬਤਾਰੋਹੀ ਪਿਤਾ ਅਨੀਤ ਅਤੇ ਪਰਬਤਾਰੋਹੀ ਮਾਂ ਟੁਸੀ ਤੋਂ ਮਿਲੀ।
ਇਹ ਵੀ ਪੜ੍ਹੋ: IPL 2023 : ਰਾਜਸਥਾਨ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਯਸ਼ਸਵੀ ਜੈਸਵਾਲ ਦੇ ਸੰਘਰਸ਼ ਦੀ ਕਹਾਣੀ
ਫ਼ੈਡਰੇਸ਼ਨ (ਆਈ.ਐਮ.ਐਫ਼.) ਦੀ ਮੈਂਬਰ ਮਾਂ ਟੁਸੀ ਦਾ ਦਾਅਵਾ ਹੈ ਕਿ ਨੰਦਾ ਦੇਸ਼ ਦੀ ਪਹਿਲੀ ਬਾਲ ਪਰਬਤਾਰੋਹੀ ਹੈ, ਜਿਸ ਨੇ ਪੰਜ ਸਾਲ ਦੀ ਉਮਰ 'ਚ ਪੰਜ ਪਹਾੜਾਂ 'ਤੇ ਚੜ੍ਹਾਈ ਕੀਤੀ ਅਤੇ ਚਾਰ ਸਾਲ ਦੀ ਉਮਰ 'ਚ 13,000 ਫੁੱਟ ਦੀ ਉਚਾਈ 'ਤੇ ਪਹੁੰਚੀ। ਹੁਣ ਤਕ IMF ਸਮੇਤ ਗੂਗਲ 'ਚ ਕਿਸੇ ਦਾ ਨਾਂ ਦਰਜ ਨਹੀਂ ਹੋਇਆ ਹੈ। ਟੁਸੀ ਨੇ ਦਸਿਆ ਕਿ ਨੰਦਾ ਦੇਵੀ ਪਹਿਲੀ ਵਾਰ 2019 'ਚ 10500 ਫੁੱਟ 'ਤੇ ਸਥਿਤ ਡੋਰੀਟਲ ਤੋਂ ਪਰਬਤਾਰੋਹੀ ਦੌਰਾਨ ਉਨ੍ਹਾਂ ਦੇ ਨਾਲ ਸੀ। ਉਦੋਂ ਉਹ ਸਿਰਫ਼ ਡੇਢ ਸਾਲ ਦੀ ਸੀ। ਇਸ ਤੋਂ ਬਾਅਦ 2021 ਵਿਚ ਨੰਦਾ ਉਨ੍ਹਾਂ ਨਾਲ ਯਮੁਨੋਤਰੀ ਪਹੁੰਚੀ। 6 ਨਵੰਬਰ 2017 ਨੂੰ ਜਨਮੀ ਨੰਦਾ ਪਹਿਲੀ ਜਮਾਤ ਵਿਚ ਪੜ੍ਹ ਰਹੀ ਹੈ।
ਟੁਸੀ ਨੇ ਦਸਿਆ ਕਿ ਪਹਿਲੀ ਵਾਰ ਨੰਦਾ ਨੇ ਉਨ੍ਹਾਂ ਨਾਲ ਗੰਗੋਤ੍ਰੀ ਦਾ ਦੌਰਾ ਕੀਤਾ ਉਸ ਸਮੇਂ ਉਹ ਅੱਠ ਮਹੀਨਿਆਂ ਦੀ ਸੀ। ਇਸ ਤੋਂ ਬਾਅਦ 2019 'ਚ ਲੇਹ ਅਤੇ ਲੱਦਾਖ ਨੂੰ ਵੀ ਦੇਖਿਆ। ਪਰਬਤਾਰੋਹੀ ਨੰਦਾ ਨੇ ਦਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਅਤੇ ਪਰਬਤਾਰੋਹੀ ਵਿਚ ਦੁਨੀਆਂ ਦੇ ਸਿਖ਼ਰ 'ਤੇ ਪਹੁੰਚਣਾ ਚਾਹੁੰਦੀ ਹੈ। ਮਾਤਾ ਅਤੇ ਪਿਤਾ ਤੋਂ ਪਰਬਤਾਰੋਹ ਦੀਆਂ ਬਾਰੀਕੀਆਂ ਸਿੱਖ ਰਹੀ ਹੈ।