ਪੁਲਿਸ ਲਾਈਨ 'ਚ ਹੋ ਰਹੀ ਪਰੇਡ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

By : GAGANDEEP

Published : May 1, 2023, 4:03 pm IST
Updated : May 1, 2023, 4:03 pm IST
SHARE ARTICLE
photo
photo

ASI ਪੁਲਿਸ ਲਾਈਨ ਵਿੱਚ ਸੋਗ ਦਾ ਮਾਹੌਲ ਹੈ

 

ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਦੀ ਪੁਲਿਸ ਲਾਈਨ ਵਿੱਚ ਕੀਤੀ ਜਾ ਰਹੀ ਪਰੇਡ ਦੌਰਾਨ ਇਕ ASI ਬੇਹੋਸ਼ ਹੋ ਕੇ ਹੇਠਾਂ ਡਿਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਏਡੀਜੀਪੀ ਸ੍ਰੀਕਾਂਤ ਜਾਧਵ, ਐਸਪੀ ਆਸਥਾ ਮੋਦੀ ਅਤੇ ਸਾਰੇ ਪੁਲਿਸ ਅਧਿਕਾਰੀ ਹਸਪਤਾਲ ਪਹੁੰਚੇ। ਫਿਲਹਾਲ ਏਐਸਆਈ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ।

 ਇਹ ਵੀ ਪੜ੍ਹੋਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ, ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਖੂਹ 'ਚ ਸੁੱਟਿਆ 

ਜਾਣਕਾਰੀ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਪੁਲਿਸ ਲਾਈਨ 'ਚ ਪਰੇਡ ਹੋ ਰਹੀ ਸੀ। ਏਡੀਜੀਪੀ ਸ਼੍ਰੀਕਾਂਤ ਜਾਧਵ ਵੀ ਪਰੇਡ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਚੱਕਰ ਆ ਗਿਆ। ਉਹ ਹੇਠਾਂ ਡਿੱਗ ਗਿਆ। ਜਿਸ ਕਾਰਨ ਉਥੇ ਹਲਚਲ ਮਚ ਗਈ। 

 ਇਹ ਵੀ ਪੜ੍ਹੋਕੇਂਦਰ ਸਰਕਾਰ ਨੇ 14 ਮੋਬਾਈਲ ਐਪਸ 'ਤੇ ਲਗਾਈ ਪਾਬੰਦੀ, ਦੇਸ਼ ਦੀ ਸੁਰੱਖਿਆ ਨੂੰ ਸੀ ਖ਼ਤਰਾ

ਪੁਲਿਸ ਮੁਲਾਜ਼ਮ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਇਸ ਦੇ ਨਾਲ ਹੀ ਏਡੀਜੀਪੀ ਸ਼੍ਰੀਕਾਂਤ ਜਾਧਵ ਅਤੇ ਐਸਪੀ ਆਸਥਾ ਮੋਦੀ ਵੀ ਮੌਕੇ 'ਤੇ ਪਹੁੰਚ ਗਏ ਪਰ ਡਾਕਟਰਾਂ ਨੇ ਪੁਲਿਸ ਮੁਲਾਜ਼ਮ ਰੋਹਤਾਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਲਾਈਨ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਰੋਹਤਾਸ਼ ਕੁਮਾਰ ਵਾਸੀ ਪਿੰਡ ਸਾਹੂਵਾਲਾ-2, ਸਿਰਸਾ ਵਜੋਂ ਹੋਈ ਹੈ। ਉਹ ਦਰਿਆਪੁਰ ਚੌਕੀ 'ਤੇ ਤਾਇਨਾਤ ਸੀ।

Location: India, Haryana, Faridabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement