Salman Khan firing case: ਹੁਣ CID ਕਰੇਗੀ ਆਰੋਪੀ ਅਨੁਜ ਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ
Published : May 1, 2024, 7:24 pm IST
Updated : May 1, 2024, 7:24 pm IST
SHARE ARTICLE
 Salman Khan Firing Case
Salman Khan Firing Case

ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ ਆਰੋਪੀ ਅਨੁਜ ਥਾਪਨ ਨੇ ਖੁਦਕੁਸ਼ੀ ਕਰ ਲਈ

Salman Khan firing case: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ ਆਰੋਪੀ ਅਨੁਜ ਥਾਪਨ ਨੇ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਾ ਹੈ ਕਿ ਅਨੁਜ ਨੇ ਕ੍ਰਾਈਮ ਬ੍ਰਾਂਚ ਦੇ ਲਾਕਅੱਪ ਬਾਥਰੂਮ 'ਚ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਆਈਡੀ ਟੀਮ ਨੇ ਆਪਣੇ ਹੱਥ ਲੈ ਲਈ ਹੈ। ਸੀਆਈਡੀ ਦੀ ਟੀਮ ਸੀਪੀ ਦਫ਼ਤਰ ਦੇ ਲੌਕਅੱਪ ਵਿੱਚ ਪਹੁੰਚੀ ਹੈ।

ਮੁੰਬਈ ਪੁਲਿਸ ਮੁਤਾਬਕ ਆਰੋਪੀ ਅਤੇ ਹਥਿਆਰਾਂ ਦੇ ਸਪਲਾਇਰ ਅਨੁਜ ਥਾਪਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਸਨੇ ਆਪਣੇ ਲਾਕਅੱਪ ਦੇ ਟਾਇਲਟ ਦੀ ਖਿੜਕੀ ਵਿੱਚ ਚਾਦਰ ਦਾ ਇੱਕ ਟੁਕੜਾ ਫਸਾ ਲਿਆ ਅਤੇ ਬਾਲਟੀ 'ਤੇ ਖੜ੍ਹੇ ਹੋ ਕੇ ਫਾਹਾ ਲੈ ਲਿਆ।

ਜਦੋਂ ਕਾਫੀ ਦੇਰ ਤੱਕ ਲਾਕਅੱਪ 'ਚ ਲੱਗੇ ਸੀਸੀਟੀਵੀ 'ਚ ਅਨੁਜ ਨਜ਼ਰ ਨਹੀਂ ਆਇਆ ਤਾਂ ਡਿਊਟੀ 'ਤੇ ਮੌਜੂਦ ਗਾਰਡ ਲਾਕਅੱਪ 'ਚ ਚਲਾ ਗਿਆ। ਇੱਥੇ ਉਸ ਨੇ ਅਨੁਜ ਥਾਪਨ ਨੂੰ ਬੇਹੋਸ਼ ਦੇਖਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਜੀ.ਟੀ.ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦਰਅਸਲ 'ਚ ਲਾਕਅੱਪ ਤੋਂ ਲੈ ਕੇ ਬਾਥਰੂਮ ਦੀ ਐਂਟਰੀ ਤੱਕ ਦੀ ਜਗ੍ਹਾ ਸੀਸੀਟੀਵੀ ਦੀ ਨਿਗਰਾਨੀ ਹੇਠ ਹੈ ਪਰ ਬਾਥਰੂਮ ਦੇ ਅੰਦਰ ਕੋਈ ਸੀਸੀਟੀਵੀ ਨਹੀਂ ਹੈ ,ਜਿੱਥੇ ਉਸਨੇ ਫਾਹਾ ਲੈ ਲਿਆ। ਮੁੰਬਈ ਕ੍ਰਾਈਮ ਬ੍ਰਾਂਚ ਦੇ ਲਾਕਅੱਪ 'ਚ ਅਨੁਜ ਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਰਾਜ ਦੀ ਸੀਆਈਡੀ ਕਰੇਗੀ। ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ।

ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਬਾਂਦਰਾ ਸਥਿਤ ਰਿਹਾਇਸ਼ 'ਗਲੈਕਸੀ ਅਪਾਰਟਮੈਂਟ' 'ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਪੁਲਿਸ ਨੇ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ 16 ਅਪ੍ਰੈਲ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਗਰ ਪਾਲ ਨੇ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ ਸੀ ,ਜਦੋਂ ਵਿੱਕੀ ਗੁਪਤਾ ਮੋਟਰਸਾਈਕਲ 'ਤੇ ਸਵਾਰ ਸੀ।

ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ ਬੰਦੂਕ ਸੂਰਤ ਵਿੱਚ ਤਾਪੀ ਨਦੀ ਤੋਂ ਬਰਾਮਦ ਕੀਤੀ ਗਈ ਸੀ। ਇਸ ਦੌਰਾਨ ਕੁਝ ਜਿੰਦਾ ਕਾਰਤੂਸ ਵੀ ਮਿਲੇ ਹਨ। ਸਲਮਾਨ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਸਲਮਾਨ ਦੇ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਉਹ ਮੁੰਬਈ ਤੋਂ ਸੜਕ ਰਸਤੇ ਸੂਰਤ ਪਹੁੰਚੇ ਸਨ। ਇੱਥੋਂ ਉਹ ਰੇਲ ਗੱਡੀ ਰਾਹੀਂ ਭੁਜ ਗਏ, ਜਿੱਥੇ ਸਫ਼ਰ ਦੌਰਾਨ ਉਨ੍ਹਾਂ ਨੇ ਰੇਲਵੇ ਪੁਲ ਤੋਂ ਪਿਸਤੌਲ ਤਾਪੀ ਨਦੀ ਵਿੱਚ ਸੁੱਟ ਦਿੱਤਾ।

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement