
ADR Report: 15 ਫ਼ੀ ਸਦੀ ’ਤੇ ਕਤਲ ਨਾਲ ਸਬੰਧਤ ਗੰਭੀਰ ਦੋਸ਼, 17 ਮਹਿਲਾ ਆਗੂ ਅਰਬਪਤੀ
ADR Report: ਚੋਣ ਅਧਿਕਾਰ ਸੰਸਥਾ, ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਦੇਸ਼ ਵਿੱਚ ਮੌਜੂਦਾ ਮਹਿਲਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਮੁਤਾਬਕ ਦੇਸ਼ ਦੀਆਂ ਕੁੱਲ 512 ਮਹਿਲਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ’ਚੋਂ 28% ਯਾਨੀ 143 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 78 (15%) ਕਤਲ ਅਤੇ ਅਗਵਾ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਦੇ ਨਾਲ ਹੀ, 17 ਮਹਿਲਾ ਨੇਤਾਵਾਂ ਨੇ ਆਪਣੇ ਚੋਣ ਹਲਫਨਾਮਿਆਂ ਵਿੱਚ ਅਰਬਪਤੀ (100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਾਇਦਾਦ) ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ ਲੋਕ ਸਭਾ ਦੀਆਂ 6, ਰਾਜ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 8 ਔਰਤਾਂ ਹਨ। 512 ਮਹਿਲਾ ਸੰਸਦ ਮੈਂਬਰਾਂ-ਵਿਧਾਇਕਾਂ ਦੀ ਕੁੱਲ ਘੋਸ਼ਿਤ ਜਾਇਦਾਦ 10,417 ਕਰੋੜ ਰੁਪਏ ਹੈ। ਔਸਤਨ, ਹਰ ਇਕ ਕੋਲ 20.34 ਕਰੋੜ ਰੁਪਏ ਦੀ ਜਾਇਦਾਦ ਹੈ।
ਰਿਪੋਰਟ ਦੇ ਅਨੁਸਾਰ, 71% ਮਹਿਲਾ ਨੇਤਾ ਗ੍ਰੈਜੂਏਟ ਜਾਂ ਵਧੇਰੇ ਪੜ੍ਹੇ-ਲਿਖੇ ਹਨ। 24% ਨੇ 5ਵੀਂ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ 12 ਔਰਤਾਂ ਨੇ ਡਿਪਲੋਮਾ ਕੀਤਾ ਹੈ। ਮਹਿਲਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿੱਚੋਂ, 64% 41 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਹਨ, 22% 25 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਹਨ ਅਤੇ 14% 61 ਤੋਂ 80 ਸਾਲ ਦੀ ਉਮਰ ਦੇ ਵਿਚਕਾਰ ਹਨ। ਏਡੀਆਰ ਦੀ ਰਿਪੋਰਟ ਦੇ ਅਨੁਸਾਰ, ਦੇਸ਼ ਦੇ 45% ਵਿਧਾਇਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਏਡੀਆਰ ਨੇ 28 ਰਾਜਾਂ ਅਤੇ ਵਿਧਾਨ ਸਭਾਵਾਂ ਵਾਲੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 4123 ਵਿਧਾਇਕਾਂ ਵਿੱਚੋਂ 4092 ਦੇ ਚੋਣ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ।
ਵੱਖ ਵੱਖ ਰਾਜਾਂ ਦੀ ਸਥਿਤੀ
ਰਿਪੋਰਟ ਅਨੁਸਾਰ, ਗੋਆ ਦੀਆਂ ਤਿੰਨ ’ਚੋਂ ਦੋ ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਤੇਲੰਗਾਨਾ ਦੀਆਂ 12 ਵਿੱਚੋਂ 8 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਆਂਧਰਾ ਪ੍ਰਦੇਸ਼ ਦੀਆਂ 24 ਵਿੱਚੋਂ 14 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਪੰਜਾਬ ਦੀਆਂ 14 ’ਚੋਂ 7 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ, ਕੇਰਲ ਦੀਆਂ 14 ਵਿੱਚੋਂ 7 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ਅਤੇ ਬਿਹਾਰ ਦੀਆਂ 35 ਵਿੱਚੋਂ 15 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ਨੇ ਆਪਣੇ ਹਲਫਨਾਮਿਆਂ ’ਚ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।
ਕਿਸ ਪਾਰਟੀ ਦੀਆਂ ਕਿੰਨੀਆਂ ਮਹਿਲਾ ਆਗੂਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ
ਭਾਜਪਾ: 217 ਮਹਿਲਾ ਸੰਸਦ ਮੈਂਬਰ-ਵਿਧਾਇਕ, 23% ’ਤੇ ਮਾਮਲੇ ਹਨ, 11% ’ਤੇ ਗੰਭੀਰ ਮਾਮਲੇ ਹਨ।
ਕਾਂਗਰਸ: 83 ’ਚੋਂ 34% ਵਿਰੁੱਧ ਅਪਰਾਧਿਕ ਮਾਮਲੇ ਹਨ ਅਤੇ 20% ਵਿਰੁੱਧ ਗੰਭੀਰ ਦੋਸ਼ ਹਨ।
ਟੀਡੀਪੀ: 20 ਮਹਿਲਾ ਵਿਧਾਇਕਾਂ ’ਚੋਂ 65% ਵਿਰੁੱਧ ਕੇਸ ਹਨ, 45% ਵਿਰੁੱਧ ਗੰਭੀਰ ਮਾਮਲਿਆਂ ਵਿੱਚ ਕੇਸ ਹਨ।
ਆਪ: 13 ’ਚੋਂ 69% ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, 31% ਵਿਰੁੱਧ ਗੰਭੀਰ ਦੋਸ਼ਾਂ ਦੇ ਮਾਮਲੇ ਦਰਜ ਹਨ।
(For more news apart from ADR Report Latest News, stay tuned to Rozana Spokesman)