
ਉੱਤਰਾਖੰਡ 'ਚ ਐਤਵਾਰ ਨੂੰ ਸੂਬੇ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੀ ਪਤਨੀ ਅੰਮ੍ਰਿਤਾ ਰਾਵਤ ਦੇ ਕੋਰੋਨਾ ਪੇਜ਼ੇਟਿਵ ਮਿਲਣ ਮਗਰੋਂ ਤਰਥੱਲੀ ਮੱਚ ਗਈ ਹੈ।
ਦੇਹਰਾਦੂਨ : ਉੱਤਰਾਖੰਡ 'ਚ ਐਤਵਾਰ ਨੂੰ ਸੂਬੇ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੀ ਪਤਨੀ ਅੰਮ੍ਰਿਤਾ ਰਾਵਤ ਦੇ ਕੋਰੋਨਾ ਪੇਜ਼ੇਟਿਵ ਮਿਲਣ ਮਗਰੋਂ ਤਰਥੱਲੀ ਮੱਚ ਗਈ ਹੈ। ਅੰਮ੍ਰਿਤਾ ਰਾਵਤ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਮੰਤਰੀ, ਉਨ੍ਹਾਂ ਦੇ ਪ੍ਰਵਾਰ ਅਤੇ ਮੁਲਾਜ਼ਮਾਂ ਦੀ ਵੀ ਜਾਂਚ ਕੀਤੀ ਗਈ ਤਾਂ ਰੀਪੋਰਟ 'ਚ 22 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।
Trivendra Singh Rawat
ਸੂਤਰਾਂ ਅਨੁਸਾਰ ਸਤਪਾਲ ਮਹਾਰਾਜ ਸ਼ੁਕਰਵਾਰ ਨੂੰ ਸੂਬਾ ਮੰਤਰੀ ਮੰਡਲ ਦੀ ਬੈਠਕ 'ਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਅਹਿਤਿਆਤ ਵਜੋਂ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਪੂਰੇ ਮੰਤਰੀ ਮੰਡਲ ਨੂੰ ਏਕਾਂਤਵਾਸ 'ਚ ਭੇਜਣ ਬਾਰੇ ਵਿਚਾਰ ਹੋ ਰਿਹਾ ਹੈ। ਸੂਤਰਾਂ ਅਨੁਸਾਰ ਜ਼ਰੂਰਤ ਪੈਣ 'ਤੇ ਪੂਰੇ ਮੰਤਰੀ ਮੰਡਲ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਜਾ ਸਕਦੀ ਹੈ।
File photo
ਸਤਪਾਲ ਮਹਾਰਾਜ ਦੀ ਪਤਨੀ ਅੰਮ੍ਰਿਤਾ ਰਾਵਤ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾ ਦਿਤਾ ਗਿਆ ਹੈ। ਉਨ੍ਹਾਂ ਅਪਣੇ ਸੰਪਰਕ 'ਚ ਆਏ ਸਾਰੇ ਲੋਕਾਂ ਦੀ ਸੂਚੀ ਮੁਹੱਈਆ ਕਰਵਾ ਦਿਤੀ ਹੈ। ਦੂਜੇ ਪਾਸੇ ਦੇਹਰਾਦੂਨ ਦੇ ਡਾਲਨਵਾਲਾ ਖੇਤਰ 'ਚ ਸਥਿਤ ਉਨ੍ਹਾਂ ਦੇ ਮਕਾਨ ਅਤੇ ਗਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ ਅਤੇ ਉਸ ਦੀ ਵਿਸ਼ਾਣੂਨਾਸ਼ਕਾਂ ਨਾਲ ਸਫ਼ਾਈ ਕੀਤੀ ਜਾ ਰਹੀ ਹੈ।