
ਪਾਇਲਟ ਸੁਰੱਖਿਅਤ, ਕੋਰਟ ਆਫ਼ ਇਨਕੁਆਰੀ ਦੇ ਹੁਕਮ
ਚਾਮਰਾਜਨਗਰ (ਕਰਨਾਟਕ): ਭਾਰਤੀ ਹਵਾਈ ਫ਼ੌਜ ਦਾ ਇੱਕ ਕਿਰਨ ਸਿਖਲਾਈ ਜਹਾਜ਼ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਇਕ ਪਿੰਡ ਦੇ ਖੁੱਲ੍ਹੇ ਮੈਦਾਨ ’ਚ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ।
ਹਾਲਾਂਕਿ ਜਹਾਜ਼ ’ਚ ਸਵਾਰ ਦੋਵੇਂ ਪਾਇਲਟ ਹਾਦਸੇ ਤੋਂ ਪਹਿਲਾਂ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਨਿਕਲ ਗਏ।
ਸਿਖਲਾਈ ਜਹਾਜ਼ ਨੇ ਬੇਂਗਲੁਰੂ ’ਚ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਨ ਭਰੀ ਸੀ ਅਤੇ ਇਹ ਸਵੇਰ ਸਮੇਂ ਭੋਗਾਪੁਰ ਪਿੰਡ ’ਚ ਹਾਦਸਾਗ੍ਰਸਤ ਹੋ ਗਿਆ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਸਿਆ ਕਿ ਤੇਜਪਾਲ ਅਤੇ ਭੂਮਿਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਇਨ੍ਹਾਂ ’ਚ ਕਿਸੇ ਦੀ ਜਾਨ ਨਹੀਂ ਗਈ।
ਹਵਾਈ ਫ਼ੌਜ ਨੇ ਟਵੀਟ ਕੀਤਾ, ‘‘ਪਾਇਲਟ ਨਿਯਮਤ ਅਭਿਆਸ ’ਤੇ ਸਨ ਅਤੇ ਉਸੇ ਵੇਲੇ ਇਹ ਹਾਦਸਾ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਲਈ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦੇ ਦਿਤੇ ਗਏ ਹਨ।’’