ਆਸਾਰਾਮ ਦੀ ਪਤਨੀ, ਬੇਟੀ ਸਮੇਤ ਛੇ ਜਣੇ ਬਰੀ ਕਰਨ ਦੇ ਫ਼ੈਸਲੇ ਨੂੰ ਗੁਜਰਾਤ ਸਰਕਾਰ ਦੇਵੇਗੀ ਚੁਨੌਤੀ

By : BIKRAM

Published : Jun 1, 2023, 6:31 pm IST
Updated : Jun 1, 2023, 6:35 pm IST
SHARE ARTICLE
Asaram
Asaram

ਆਸਾਰਾਮ ਦੀ ਪਤਨੀ ਲਕਸ਼ਮੀਬੇਨ, ਬੇਟੀ ਭਾਰਤੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਸਬੂਤਾਂ ਦੀ ਕਮੀ ਕਰਕੇ ਬਰੀ ਕਰ ਦਿਤਾ ਸੀ

ਅਹਿਮਦਾਬਾਦ: ਗੁਜਰਾਤ ਸਰਕਾਰ 2013 ਦੇ ਇਕ ਬਲਾਤਕਾਰ ਮਾਮਲੇ ’ਚ ਅਖੌਤੀ ਸਾਧ ਆਸਾਰਾਮ ਦੀ ਪਤਨੀ, ਉਸ ਦੀ ਬੇਟੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਬਰੀ ਕੀਤੇ ਜਾਣ ਨੂੰ ਹਾਈ ਕੋਰਟ ’ਚ ਚੁਨੌਤੀ ਦੇਵੇਗੀ। ਇਸ ਮਾਮਲੇ ’ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਦਿਤੀ ਗਈ ਹੈ। 

ਗਾਂਧੀਨਗਰ ਦੀ ਇਕ ਅਦਾਲਤ ਨੇ 31 ਜਨਵਰੀ ਨੂੰ ਆਸਾਰਾਮ ਨੂੰ ਉਸ ਦੀ ਸਾਬਕਾ ਚੇਲੀ ਵਲੋਂ 2013 ’ਚ ਦਰਜ ਕਰਵਾਏ ਬਲਾਤਕਾਰ ਦੇ ਮਾਮਲੇ ’ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਆਸਾਰਾਮ ਦੀ ਪਤਨੀ ਲਕਸ਼ਮੀਬੇਨ, ਬੇਟੀ ਭਾਰਤੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਸਬੂਤਾਂ ਦੀ ਕਮੀ ਕਰਕੇ ਬਰੀ ਕਰ ਦਿਤਾ ਸੀ, ਜਿਨ੍ਹਾਂ ’ਤੇ ਅਪਰਾਧ ਨੂੰ ਅੰਜਾਮ ਦੇਣ ’ਚ ਮਦਦ ਦਾ ਦੋਸ਼ ਲਾਇਆ ਗਿਆ ਸੀ। 

ਮਾਮਲੇ ਦੇ ਵਿਸ਼ੇਸ਼ ਪਬਲਿਕ ਪ੍ਰੋਸਿਕਿਊਟਰ ਆਰ.ਸੀ. ਕੋਡੇਕਰ ਨੇ ਕਿਹਾ, ‘‘ਸੂਬੇ ਦਾ ਕਾਨੂੰਨੀ ਵਿਭਾਗ ਨੇ ਛੇ ਮਈ ਨੂੰ ਇਕ ਮਤਾ ਪਾਸ ਕਰਕੇ ਆਸਾਰਾਮ ਨਾਲ ਜੁੜੇ ਬਲਾਤਕਾਰ ਦੇ ਮਾਮਲੇ ’ਚ ਛੇ ਮੁਲਜ਼ਮਾਂ ਨੂੰ ਬਰੀ ਕਰਨ ਵਿਰੁਧ ਅਪੀਲ ਦਾਇਰ ਕਰਨ ਦਾ ਹੁਕਮ ਦਿਤਾ।’’

ਜ਼ਿਕਰਯੋਗ ਹੈ ਕਿ ਆਸਾਰਾਮ 2013 ’ਚ ਰਾਜਸਥਾਨ ਸਥਿਤ ਆਪਣੇ ਆਸ਼ਰਮ ’ਚ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਹੋਰ ਮਾਮਲੇ ’ਚ ਅਜੇ ਜੋਧਪੁਰ ਜੇਲ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। 

ਅਹਿਮਦਾਬਾਦ ਕੋਲ ਮੋਟੇਰਾ ਸਥਿਤ ਆਪਣੇ ਆਸ਼ਰਮ ’ਚ 2001 ਤੋਂ 2007 ਤਕ ਸੂਰਤ ਦੀ ਰਹਿਣ ਵਾਲੀ ਇਕ ਚੇਲੀ ਨਾਲ ਕਈ ਵਾਰੀ ਬਲਾਤਕਾਰ ਕਰਨ ਦੇ ਮਾਮਲੇ ’ਚ ਗਾਂਧੀਨਗਰ ਦੀ ਅਦਾਲਤ ਨੇ ਆਸਰਾਮ ਨੂੰ ਸਜ਼ਾ ਸੁਣਾਈ ਹੈ। 
 

SHARE ARTICLE

ਏਜੰਸੀ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM