Congress targets Modi government : ਸੀਡੀਐਸ ਅਨਿਲ ਚੌਹਾਨ ਦੇ ਬਿਆਨ ਤੋਂ ਬਾਅਦ, ਕਾਂਗਰਸ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ 
Published : Jun 1, 2025, 1:39 pm IST
Updated : Jun 1, 2025, 1:39 pm IST
SHARE ARTICLE
After CDS Anil Chauhan's statement, Congress targets Modi government Latest News in Punjabi
After CDS Anil Chauhan's statement, Congress targets Modi government Latest News in Punjabi

Congress targets Modi government : ਖੜਗੇ ਨੇ ਕਿਹਾ, 'ਕੇਂਦਰ ਸਰਕਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ'

After CDS Anil Chauhan's statement, Congress targets Modi government Latest News in Punjabi : ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਚਾਰ ਰਾਫ਼ੇਲ ਸਮੇਤ ਛੇ ਭਾਰਤੀ ਜਹਾਜ਼ਾਂ ਨੂੰ ਡੇਗ ਦਿਤਾ ਸੀ। ਹੁਣ ਇਸ ਦਾਅਵੇ ਨੂੰ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਨੇ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ।

ਸਿੰਗਾਪੁਰ ਵਿਚ, ਸੀਡੀਐਸ ਅਨਿਲ ਚੌਹਾਨ ਨੇ ਪਾਕਿਸਤਾਨ ਦੇ ਦਾਅਵੇ ਨੂੰ ਰੱਦ ਕਰ ਕਰਦਿਆਂ ਅਪਣਾ ਬਿਆਨ ਦਿਤਾ ਸੀ। ਉਨ੍ਹਾਂ ਦੇ ਬਿਆਨ ਤੋਂ ਬਾਅਦ, ਹੁਣ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਮੋਦੀ ਸਰਕਾਰ ਤੋਂ ਕੁੱਝ ਸਵਾਲ ਪੁੱਛੇ ਹਨ। ਖੜਗੇ ਨੇ ਕਿਹਾ ਕਿ ਸਿੰਗਾਪੁਰ ਵਿਚ ਸੀਡੀਐਸ ਚੌਹਾਨ ਦੁਆਰਾ ਦਿਤੇ ਗਏ ਇੰਟਰਵਿਊ ਨੇ ਕੁੱਝ ਮਹੱਤਵਪੂਰਨ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਨੂੰ ਪੁੱਛਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸਵਾਲ ਉਦੋਂ ਹੀ ਪੁੱਛੇ ਜਾ ਸਕਦੇ ਹਨ ਜਦੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ।

ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ, ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ ਪਰ ਹੁਣ ਸੱਭ ਕੁੱਝ ਹੌਲੀ-ਹੌਲੀ ਸਪੱਸ਼ਟ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਸਾਡੇ ਹਵਾਈ ਸੈਨਾ ਦੇ ਜਵਾਨਾਂ ਨੇ ਦੁਸ਼ਮਣਾਂ ਨਾਲ ਲੜਦੇ ਹੋਏ ਅਪਣੀਆਂ ਜਾਨਾਂ ਜ਼ੋਖ਼ਮ ਵਿਚ ਪਾਈਆਂ ਅਤੇ ਸਾਨੂੰ ਵੀ ਕੁੱਝ ਨੁਕਸਾਨ ਹੋਇਆ ਪਰ ਸਾਡੇ ਸੈਨਿਕ ਸੁਰੱਖਿਅਤ ਹਨ।’

ਸੀਡੀਐਸ ਚੌਹਾਨ ਦੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ ਕਿ ਉਨ੍ਹਾਂ ਦੇ ਇੰਟਰਵਿਊ ਦੇ ਅਨੁਸਾਰ, ਅਸੀਂ ਇਕ ਗਲਤੀ ਸੁਧਾਰੀ, ਇਸ ਨੂੰ ਦੁਬਾਰਾ ਲਾਗੂ ਕੀਤਾ ਤੇ ਦੋ ਦਿਨਾਂ ਬਾਅਦ ਅਪਣੇ ਜਹਾਜ਼ਾਂ ਨੂੰ ਉਡਾਇਆ ਤੇ ਦੂਰੋਂ ਦੁਸ਼ਮਣ 'ਤੇ ਹਮਲਾ ਕੀਤਾ। ਖੜਗੇ ਨੇ ਮੰਗ ਕੀਤੀ ਕਿ ਪੂਰੀ ਸਥਿਤੀ ਬਾਰੇ ਇਕ ਸੁਤੰਤਰ ਮਾਹਰ ਕਮੇਟੀ ਰਾਹੀਂ ਰੱਖਿਆ ਤਿਆਰੀਆਂ ਦੀ ਵਿਆਪਕ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਜਿਵੇਂ ਕਿ 'ਕਾਰਗਿਲ ਸਮੀਖਿਆ ਕਮੇਟੀ' ਰਾਹੀਂ ਕੀਤੀ ਗਈ ਸੀ।

ਜੰਗਬੰਦੀ ਨੂੰ ਲੈ ਕੇ ਮਲਿੱਕਾਰਜਨ ਖੜਗੇ ਦਾ ਤਿੱਖਾ ਨਿਸ਼ਾਨਾ:
ਕਾਂਗਰਸ ਵਲੋਂ ਜੰਗਬੰਦੀ ਨੂੰ ਲੈ ਕੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ। ਇਸ ਸਬੰਧੀ ਮਲਿੱਕਾਰਜਨ ਖੜਗੇ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਜੰਗਬੰਦੀ ਨੂੰ ਦੁਹਰਾਇਆ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਸ਼ਿਮਲਾ ਸਮਝੌਤੇ (1972) ਦੀ ਉਲੰਘਣਾ ਹੈ।

ਜੈਰਾਮ ਰਮੇਸ਼ ਦਾ ਮੋਦੀ ਸਰਕਾਰ 'ਤੇ ਹਮਲਾ:
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਵੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਮੋਦੀ ਸਰਕਾਰ ਦੇ 11 ਸਾਲਾਂ ਦੇ ਕਾਰਜਕਾਲ ਨੂੰ ਅਣਐਲਾਨੀ ਐਮਰਜੈਂਸੀ ਕਿਹਾ ਹੈ। ਉਨ੍ਹਾਂ ਨੇ X 'ਤੇ ਪੋਸਟ ਕਰ ਕੇ ਸੀਡੀਐਸ ਦੇ ਬਿਆਨ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement