
5 ਨੌਜਵਾਨ ਲਾਪਤਾ
ਉਤਰਾਖੰਡ: ਉਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿਚ ਇਕ ਕਾਰ ਵਿਚ ਨੌਜਵਾਨ ਸਵਾਰ ਸਨ। ਹੁਣ ਉਹਨਾਂ ਵਿਚੋਂ 5 ਲਾਪਤਾ ਹਨ। ਇਸ ਦੀ ਜਾਣਕਾਰੀ ਪੁਲਿਸ ਨੇ ਸੋਮਵਾਰ ਨੂੰ ਦਿੱਤੀ। ਉਹ ਮੈਚ ਖੇਡ ਕੇ ਘਰ ਵਾਪਸ ਪਰਤ ਰਹੇ ਸਨ। ਉਹਨਾਂ ਦੀ ਕਾਰ ਨਿਯੰਤਰਣ ਵਿਚ ਨਾ ਰਹੀ ਤੇ ਖੱਡ ਵਿਚ ਡਿੱਗ ਗਈ। ਜੋਸ਼ੀਮੱਠ ਥਾਣੇ ਅਨੁਸਾਰ ਮਲਾਰੀ ਰੋਡ 'ਤੇ ਕਾਲੀ ਮੰਦਿਰ ਕੋਲ ਐਤਵਾਰ ਸ਼ਾਮ ਨੂੰ ਉਸ ਸਮੇਂ ਤਰਥੱਲੀ ਮੱਚ ਗਈ ਜਦੋਂ ਕੁਝ ਨੌਜਵਾਨ ਮੈਚ ਖੇਡਣ ਤੋਂ ਬਾਅਦ ਘਰ ਵਾਪਸ ਪਰਤ ਰਹੇ ਸਨ ਅਤੇ ਉਹਨਾਂ ਦੀ ਕਾਰ ਡੂੰਘੀ ਖੱਡ ਵਿਚ ਜਾ ਪਈ।
Accident
ਉਹਨਾਂ ਦਾ ਪਿੰਡ ਨੇੜੇ ਹੀ ਦਸਿਆ ਜਾ ਰਿਹਾ ਹੈ। ਜੋਸ਼ੀਮੱਠ ਥਾਣੇ ਨੇ ਦਸਿਆ ਕਿ ਉਹ ਖੱਡ ਇੰਨੀ ਡੂੰਘੀ ਹੈ ਕਿ ਉੱਥੇ ਮੌਕੇ 'ਤੇ ਬਚਾਅ ਲਈ ਪਹੁੰਚਣਾ ਬਹੁਤ ਹੀ ਮੁਸ਼ਕਿਲ ਹੈ। ਪੁਲਿਸ ਸਟੇਸ਼ਨ ਨੇ ਕਿਹਾ ਕਿ ਪੁਲਿਸ ਅਤੇ ਭਾਰਤ ਤਿੱਬਤ ਸਰਹੱਦ ਪੁਲਿਸ ਦੁਆਰਾ ਇਕ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਹੈ। ਖੇਤਰ ਵਿਚ ਖ਼ਰਾਬ ਦੂਰਸੰਚਾਰ ਸੁਵਿਧਾਵਾਂ ਹੋਣ ਕਾਰਨ ਜ਼ਿਲ੍ਹੇ ਦੇ ਹੈੱਡਕੁਆਰਟਰਾਂ ਨੂੰ ਜਾਣਕਾਰੀ ਨਹੀਂ ਪਹੁੰਚਦੀ।