
ਬਾਬਾ ਰਾਮਦੇਵ ਪਤੰਜ਼ਲੀ ਦੀ ਦਵਾਈ ਕੋਰੋਨਿਲ ਬਣਾਉਂਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ ਸਨ।
ਨਵੀਂ ਦਿੱਲੀ : ਬਾਬਾ ਰਾਮਦੇਵ ਪਤੰਜ਼ਲੀ ਦੀ ਦਵਾਈ ਕੋਰੋਨਿਲ ਬਣਾਉਂਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ ਸਨ। ਕੋਰੋਨਿਲ ਲਾਂਚ ਕਰਦੇ ਸਮੇਂ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਦਵਾਈ ਨਾਲ ਕਰੋਨਾ ਮਰੀਜ਼ 7 ਦਿਨਾਂ ਦੇ ਵਿਚ-ਵਿਚ ਠੀਕ ਹੋ ਜਾਵੇਗਾ। ਹਾਲਾਂਕਿ ਬਾਅਦ ਵਿਚ ਉਹ ਆਪਣੇ ਇਸ ਬਿਆਨ ਤੋਂ ਪਲਟਦੇ ਵੀ ਨਜ਼ਰ ਆਏ ਸਨ।
Ramdev's Patanjali launches Coronil
ਇਸ ਤੋਂ ਬਾਅਦ ਲੋਕਾਂ ਅਤੇ ਵੱਖ-ਵੱਖ ਜੱਥੇਬੰਧੀਆਂ ਵੱਲੋਂ ਬਾਬਾ ਰਾਮਦੇਵ ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਹੁਣ ਬਾਬਾ ਰਾਮਦੇਵ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕੋਰੋਨਿਲ ਬਣਾ ਕੇ ਇਕ ਚੰਗੀ ਪਹਿਲ ਕੀਤੀ ਗਈ ਹੈ। ਰਾਮਦੇਵ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਅਸੀਂ ਕੋਰੋਨਾ ਦੀ ਦਵਾਈ 'ਤੇ ਚੰਗੀ ਪਹਿਲ ਕੀਤੀ ਹੈ ਪਰ ਲੋਕ ਸਾਨੂੰ ਗਾਲਾਂ ਕੱਢ ਰਹੇ ਹਨ।
Baba Ramdev
ਰਾਮਦੇਵ ਨੇ ਕਿਹਾ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਰੱਖੋ ਜੋ ਕੋਰੋਨਾ ਪੀੜਤ ਹਨ। ਇਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਪਤੰਜਲੀ ਨੇ ਇਲਾਜ ਦਿੱਤਾ ਹੈ। ਉਨ੍ਹਾਂ ਕਿਹਾ "ਅਜਿਹਾ ਲੱਗਦਾ ਕਿ ਭਾਰਤ 'ਚ ਯੋਗ ਆਯੁਰਵੈਦ ਦਾ ਕੰਮ ਕਰਨਾ ਇੱਕ ਗੁਨਾਹ ਹੈ। ਸੈਂਕੜੇ ਥਾਵਾਂ 'ਤੇ FIR ਦਰਜ ਹੋ ਗਈ, ਜਿਵੇਂ ਕਿਸੇ ਦੇਸ਼ਧ੍ਰੋਹੀ ਜਾਂ ਅੱਤਵਾਦੀ ਖਿਲਾਫ ਹੁੰਦੀਆਂ ਹਨ।
Ramdev
"ਇਸ ਤੋਂ ਇਲਾਵਾ ਉਨ੍ਹਾਂ ਇਸ ਮੁੱਦੇ ਤੇ ਸਫਾਈ ਦਿੰਦਿਆਂ ਇਹ ਵੀ ਕਿਹਾ ਗਿਆ ਕਿ ਆਯੂਰਵੈਦ ਦਵਾਈ ਬਣਾਉਂਣ ਲਈ ਯੁਨਾਨੀ ਅਤੇ ਆਯੂਰਵੈਦ ਦਾ ਲਾਈਸੈਂਸ ਉਨ੍ਹਾਂ ਲਿਆ ਸੀ, ਜਿਹੜਾ ਕਿ ਆਯੁਸ਼ ਮੰਤਰਾਲੇ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਆਯੁਰਵੈਦ ਵਿਚ ਉਨ੍ਹਾਂ ਦੀ ਰਜ਼ਿਸਟ੍ਰੇਸ਼ਨ ਉਨ੍ਹਾਂ ਦੇ ਰਵਾਇਤੀ ਗੁਣਾਂ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਸ ਲਈ ਇਸ ਦਵਾਈ ਦਾ ਡਰੱਗ ਲਾਈਸੈਂਸ ਵੀ ਰਵਾਇਤੀ ਗੁਣਾਂ ਦੇ ਅਧਾਰ ਤੇ ਹੀ ਲਿਆ ਗਿਆ ਸੀ।
Ramdev
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।