
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਧਰਮ ਨਿਰਪੱਖ ਸ਼ਾਸਕ ਸਨ
ਨਵੀਂ ਦਿੱਲੀ, 30 ਜੂਨ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਰਾਜਿੰਦਰ ਨਗਰ ਤੋਂ ਕੌਂਸਲਰ ਸ. ਪਰਮਜੀਤ ਸਿੰਘ ਰਾਣਾ ਨੇ ਪਾਕਿਸਤਾਨ ਦੇ ਸਾਬਕਾ ਰੇਲ ਮੰਤਰੀ ਤੇ ਐਮ.ਪੀ ਖ਼ਵਾਜਾ ਸਈਦ ਰਫ਼ੀਕੀ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਅਪਸ਼ਬਦ ਬੋਲਣ 'ਤੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
Photo
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਧਰਮ ਨਿਰਪੱਖ ਸ਼ਾਸਕ ਸਨ ਜਿਨ੍ਹਾਂ ਦੇ ਚੰਗੇ ਰਾਜਕਾਲ ਸਦਕਾ ਹੀ ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਸ. ਰਾਣਾ ਨੇ ਰਫ਼ੀਕ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਤੇ ਅੱਯਾਸ਼ ਹੁਕਮਰਾਨ ਦੱਸਣ ਤੇ ਇਕ ਸਿੱਖ ਜਰਨੈਲ ਵਿਰੁਧ ਵਰਤੀ ਗ਼ਲਤ ਸ਼ਬਦਾਵਲੀ ਦੀ ਨਿਖੇਧੀ ਤੇ ਨਿੰਦਾ ਕੀਤੀ ਹੈ।