ਕਰੋਨਾ ਦੇ ਡਰ ਤੋਂ ਡਾਕਟਰਾਂ ਨੇ ਨਹੀਂ ਕੀਤਾ ਬੱਚੇ ਦਾ ਇਲਾਜ਼, ਮੌਤ ਤੋਂ ਬਾਅਦ ਪਿਤਾ ਦਾ ਵੀਡੀਓ ਵਾਇਰਲ
Published : Jul 1, 2020, 1:55 pm IST
Updated : Jul 1, 2020, 1:55 pm IST
SHARE ARTICLE
Photo
Photo

ਉਤਰ ਪ੍ਰਦੇਸ਼ ਦੇ ਕਨੌਜ਼ ਜ਼ਿਲ੍ਹਾ ਦੇ ਹਸਪਤਾਲ ਵਿਚ ਇਕ ਚਾਰ ਸਾਲ ਦੇ ਬੱਚੇ ਦੇ ਸਿਰ ਨੂੰ ਬੁਖਾਰ ਚੜਨ ਕਾਰਨ ਹੋਈ ਮੌਤ ਤੇ ਭਾਵੁਕ ਹੋਏ ਪਿਤਾ ਦੀ ਵੀਡੀਓ ਵਾਇਰਲ

ਉਤਰ ਪ੍ਰਦੇਸ਼ ਦੇ ਕਨੌਜ਼ ਜ਼ਿਲ੍ਹਾ ਦੇ ਹਸਪਤਾਲ ਵਿਚ ਇਕ ਚਾਰ ਸਾਲ ਦੇ ਬੱਚੇ ਦੇ ਸਿਰ ਨੂੰ ਬੁਖਾਰ ਚੜਨ ਕਾਰਨ ਹੋਈ ਮੌਤ ਤੇ ਭਾਵੁਕ ਹੋਏ ਪਿਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਮਹਿਕਮੇ ਵਿਚ ਹੜਕੰਮ ਮੱਚ ਗਿਆ। ਜ਼ਿਕਰਯੋਗ ਹੈ ਕਿ ਪਿਤਾ ਵੱਲੋਂ ਇਲਾਜ਼ ਵਿਚ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਹੰਗਾਮਾ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਇਹ ਮਾਮਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਆਨਾਥ ਦੇ ਧਿਆਨ ਵਿਚ ਆਇਆ ਉਸ ਸਮੇਂ ਤੋਂ ਹੀ ਪ੍ਰਸਾਸ਼ਨ

photophoto

ਅਤੇ ਸਿਹਤ ਕਰਮਚਾਰੀਆਂ ਵਿਚ ਹਫੜਾ-ਦਫੜੀ ਮੱਚੀ ਹੋਈ ਹੈ। ਡੀਐਮ ਰਾਕੇਸ਼ ਕੁਮਾਰ ਮਿਸ਼ਰਾ ਨੇ ਐਸਡੀਐਮ ਸਦਰ ਨੂੰ ਜਾਂਚ ਸੌਂਪਦੇ ਹੋਏ ਦੋ ਵਿਅਕਤੀਆਂ ਦੀ ਟੀਮ ਬਣਾ ਦਿੱਤੀ ਹੈ। ਸਦਰ ਥਾਣਾ ਦੇ ਪਿੰਡ ਮਿਸਰੀਪੁਰ ਦੇ ਵਿਚ ਚਾਰ ਸਾਲਾ ਬੱਚੇ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ  ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

photophoto

ਦੱਸ ਦੱਈਏ ਕਿ ਐਤਵਾਰ ਨੂੰ ਸਦਰ ਥਾਣੇ ਦੇ ਪਿੰਡ ਮਿਸ਼ਰੀਪੁਰ ਦੇ ਵਸਨੀਕ ਪ੍ਰੇਮਚੰਦ ਨੇ ਆਪਣੇ ਬੇਟੇ ਅਨੁਜ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਅਤੇ ਕੁਝ ਸਮੇਂ ਬਾਅਦ ਹ ਬੱਚੇ ਦੀ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਰੋਂਦੇ ਹੋਏ ਹਸਪਤਾਲ ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਸੀਐਮਐਸ ਡਾ: ਯੂਸੀ ਚਤੁਰਵੇਦੀ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਹਸਪਤਾਲ ਚੋਂ ਘਰ ਭੇਜਿਆ ਸੀ।

photophoto

ਪ੍ਰਸਾਸ਼ਨ ਵੱਲੋਂ ਸਿਹਤ ਵਿਭਾਗ ਵਿਚ ਕਈ ਤਬਾਦਲੇ ਕੀਤੇ ਗਏ ਹਨ। ਇਸ ਵਿਚ ਜ਼ਿਲ੍ਹਾ ਹਸਪਤਾਲ ਦੇ ਸੀਐਮਐਸ ਡਾ: ਯੂਸੀ ਚਤੁਰਵੇਦੀ ਦਾ ਨਾਮ ਵੀ ਸ਼ਾਮਿਲ ਹੈ। ਲੋਕਾਂ ਵੱਲੋਂ ਇਸ ਦੇ ਪਿਛੇ ਦੀ ਵਜਾ ਨੂੰ ਬੱਚੇ ਦੀ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement