
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਿਆ ਹੈ। ਹੁਣ ਐਲਪੀਜੀ ਸਿਲੰਡਰ (LPG cylinder now expensive) ਨੇ ਵੀ ਲੋਕਾਂ ਨੂੰ ਝਟਕਾ ਦਿੱਤਾ ਹੈ। ਹੁਣ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ( LPG price hiked by Rs 25) ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।
LPG Price HiKE
ਤੇਲ ਕੰਪਨੀਆਂ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਹਰ ਰਾਜ ਵਿਚ ਟੈਕਸ ਅਲੱਗ ਅਲੱਗ ਹੁੰਦਾ ਹੈ। ਇਸ ਮਹੀਨੇ ਦੇਸ਼ ਦੀ ਤੇਲ ਮਾਰਕੀਟਿੰਗ ਕੰਪਨੀਆਂ ਨੇ 14.2 ਕਿੱਲੋ ਐਲ.ਪੀ.ਜੀ ਐਲ.ਪੀ.ਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ 25.50 ( LPG price hiked by Rs 25) ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ 19 ਕਿਲੋਗ੍ਰਾਮ ਦੇ ਸਿਲੰਡਰ LPG cylinder now expensive)ਵਿਚ 76 ਰੁਪਏ ਦਾ ਵਾਧਾ ਕੀਤਾ ਗਿਆ ਹੈ।
LPG
14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ
ਦਿੱਲੀ ਵਿਚ, 14.2 ਕਿਲੋ ਗੈਰ ਸਬਸਿਡੀ ਵਾਲਾ ਸਿਲੰਡਰ (LPG cylinder now expensive) 809 ਰੁਪਏ ਤੋਂ ਵਧ ਕੇ 834 ਰੁਪਏ ਹੋ ਗਿਆ ਹੈ। ਕੋਲਕਾਤਾ ਵਿਚ ਇਸ ਦੀ ਕੀਮਤ 835.50 ਰੁਪਏ ਤੋਂ ਵਧ ਕੇ 861 ਰੁਪਏ ਹੋ ਗਈ ਹੈ, ਮੁੰਬਈ ਵਿਚ ਇਹ 809 ਰੁਪਏ ਤੋਂ ਵਧ ਕੇ 834 ਰੁਪਏ ਅਤੇ ਚੇਨਈ ਵਿਚ 825 ਰੁਪਏ ਤੋਂ 850 ਰੁਪਏ ਹੋ ਗਈ ਹੈ।
LPG
ਦੱਸ ਦੇਈਏ ਕਿ ਮਈ ਅਤੇ ਜੂਨ ਵਿੱਚ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਅਪ੍ਰੈਲ ਵਿੱਚ, ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਸੀ।