
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਪਣੀ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਹੈ
Parliament Session 2024: ਲੋਕ ਸਭਾ 'ਚ ਅੱਜ ਰਾਸ਼ਟਰਪਤੀ ਦੇ ਸੰਬੋਧਨ 'ਤੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਹਿਸ ਦੀ ਸ਼ੁਰੂਆਤ ਕੀਤੀ ਅਤੇ ਸੰਵਿਧਾਨ ਦੇ ਬਹਾਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਵਿਧਾਨ ਦੀ ਕਾਪੀ ਹੱਥ ਵਿੱਚ ਲੈ ਕੇ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਇੱਕ ਅਜਿਹਾ ਬਿਆਨ ਦਿੱਤਾ ,ਜਿਸ ਨਾਲ ਹੰਗਾਮਾ ਹੋ ਗਿਆ। ਇਸ 'ਤੇ ਪੀਐਮ ਮੋਦੀ ਨੇ ਖੜ੍ਹੇ ਹੋ ਕੇ ਵਿਰੋਧ ਜਤਾਇਆ ਅਤੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ।
ਰਾਹੁਲ ਗਾਂਧੀ ਨੇ ਕਿਹਾ, 'ਮੋਦੀ ਨੇ ਇਕ ਦਿਨ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਭਾਰਤ ਨੇ ਕਦੇ ਕਿਸੇ 'ਤੇ ਹਮਲਾ ਨਹੀਂ ਕੀਤਾ। ਇਸਦਾ ਕਾਰਨ ਹੈ। ਭਾਰਤ ਅਹਿੰਸਾ ਦਾ ਦੇਸ਼ ਹੈ, ਇਹ ਡਰਦਾ ਨਹੀਂ ਹੈ। ਸਾਡੇ ਮਹਾਪੁਰਸ਼ਾਂ ਨੇ ਇਹ ਸੰਦੇਸ਼ ਦਿੱਤਾ ਸੀ- ਡਰੋ ਨਾ, ਡਰਾਓ ਨਾ । ਸ਼ਿਵਜੀ ਕਹਿੰਦੇ ਹਨ - ਡਰੋ ਨਾ, ਡਰਾਓ ਨਾ ਅਤੇ ਤ੍ਰਿਸ਼ੂਲ ਨੂੰ ਜ਼ਮੀਨ ਵਿੱਚ ਦੱਬ ਦਿੰਦੇ ਹਨ। ਦੂਜੇ ਪਾਸੇ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ,ਉਹ 24 ਘੰਟੇ ਹਿੰਸਾ-ਹਿੰਸਾ-ਹਿੰਸਾ...ਨਫ਼ਰਤ-ਨਫ਼ਰਤ-ਨਫ਼ਰਤ ਕਰਦੇ ਰਹਿੰਦੇ ਹਨ... ਤੁਸੀਂ ਹਿੰਦੂ ਹੋ ਹੀ ਨਹੀਂ। ਹਿੰਦੂ ਧਰਮ ਵਿੱਚ ਸਾਫ਼ ਲਿਖਿਆ ਹੈ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਖੜ੍ਹੇ ਹੋ ਕੇ ਜਤਾਇਆ ਰੋਸ
ਰਾਹੁਲ ਗਾਂਧੀ ਦੇ ਬਿਆਨ 'ਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੀਐਮ ਮੋਦੀ ਨੇ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਇਸ ਨੂੰ ਗੰਭੀਰ ਮਾਮਲਾ ਦੱਸਿਆ। ਪੀਐਮ ਮੋਦੀ ਨੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਅਤੇ ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਪਣੀ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਹੈ। ਕਰੋੜਾਂ ਲੋਕ ਇਸ ਧਰਮ ਨੂੰ ਮਾਣ ਨਾਲ ਹਿੰਦੂ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਇਸਲਾਮ ਵਿੱਚ ਅਭਯਾ ਮੁਦਰਾ ਬਾਰੇ ਇੱਕ ਵਾਰ ਉਹ ਇਸਲਾਮਿਕ ਵਿਦਵਾਨਾਂ ਦੀ ਰਾਏ ਲੈ ਲੈਣ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਰਾਜ਼ ਪ੍ਰਗਟ ਕਰਦਿਆਂ ਮੁਆਫ਼ੀ ਮੰਗਣ ਕਈ ਕਿਹਾ। ਸ਼ਾਹ ਨੇ ਕਿਹਾ ਕਿ ਰਾਹੁਲ ਇਹ ਕਹਿਣਾ ਚਾਹੁੰਦੇ ਹਨ ਕਿ ਦੇਸ਼ ਦੇ ਕਰੋੜਾਂ ਹਿੰਦੂ ਹਿੰਸਕ ਹਨ? ਸ਼ਾਹ ਨੇ ਅੱਗੇ ਕਿਹਾ ਕੀ ਵਿਰੋਧੀ ਧਿਰ ਦੇ ਨੇਤਾ ਮੁਆਫੀ ਮੰਗਣਗੇ? ਹਿੰਸਾ ਨੂੰ ਕਿਸੇ ਵੀ ਧਰਮ ਨਾਲ ਜੋੜਨਾ ਗਲਤ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਰਾਹੁਲ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਅਮਿਤ ਸ਼ਾਹ ਨੇ ਦਿਵਾਈ ਐਮਰਜੈਂਸੀ ਦੀ ਯਾਦ
ਅਮਿਤ ਸ਼ਾਹ ਨੇ ਕਿਹਾ, 'ਇਸਲਾਮ 'ਚ ਅਭਯਮੁਦ੍ਰਾ (ਜੋ ਰਾਹੁਲ ਗਾਂਧੀ ਨੇ ਕਿਹਾ ਹੈ), ਇਸ 'ਤੇ ਇਸਲਾਮ ਦੇ ਵਿਦਵਾਨਾਂ ਦੀ ਰਾਏ ਲਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀ ਅਭਯਮੁਦ੍ਰਾ ਦੇ ਮੁੱਦੇ 'ਤੇ SGPC ਦੀ ਰਾਏ ਲਓ। ਉਨ੍ਹਾਂ ਨੂੰ ਨਿਡਰਤਾ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਨੇ ਐਮਰਜੈਂਸੀ ਦੌਰਾਨ ਪੂਰੇ ਦੇਸ਼ ਨੂੰ ਡਰਾਇਆ ਹੈ, ਐਮਰਜੈਂਸੀ ਦੌਰਾਨ ਵਿਚਾਰਧਾਰਕ ਅੰਤਕ ਸੀ। ਦਿੱਲੀ ਵਿੱਚ ਦਿਨ ਦਿਹਾੜੇ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲੇਆਮ ਕੀਤਾ ਗਿਆ। ਇਹ ਅਭਯ ਦੀ ਗੱਲ ਕਰ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਨੂੰ ਆਪਣੇ ਪਹਿਲੇ ਭਾਸ਼ਣ ਵਿੱਚ ਸਦਨ ਦੇ ਨਾਲ-ਨਾਲ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।