
ਸ੍ਰੋਮਣੀ ਅਕਾਲੀ ਦਲ ਮਹਿਲਾ ਵਿੰਗ , ਕੌਮੀ ਕੌਰ ਕਮੇਟੀ ਦੀ ਮੈਬਰ ਬੀਬੀ ਕਰਤਾਰ ਕੌਰ ਗਿੱਲ ਦੀ ਪ੍ਰਧਾਨਗੀ ਵਿਚ ਬੀਤੀ ਸ਼ਾਮ.............
ਸ਼ਾਹਬਾਦ ਮਾਰਕੰਡਾ : ਸ੍ਰੋਮਣੀ ਅਕਾਲੀ ਦਲ ਮਹਿਲਾ ਵਿੰਗ , ਕੌਮੀ ਕੌਰ ਕਮੇਟੀ ਦੀ ਮੈਬਰ ਬੀਬੀ ਕਰਤਾਰ ਕੌਰ ਗਿੱਲ ਦੀ ਪ੍ਰਧਾਨਗੀ ਵਿਚ ਬੀਤੀ ਸ਼ਾਮ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਵਿਖੇ ਪਾਰਟੀ ਵਰਕਰਾਂ ਦੀ ਇਕ ਬੈਠਕ ਹੋਈ, ਜਿਸ ਵਿਚ 19 ਅਗਸਤ ਨੂੰ ਪਿਪਲੀ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਨੂੰ ਸਫਲ ਬਣਾਉਣ ਲਈ ਡਿਉਟੀਆਂ ਲਗਾਈਆਂ ਗਿਆ। ਬੈਠਕ ਵਿਚ ਪਾਰਟੀ ਬੁਧੀਜੀਵ ਸੈਲ ਦੇ ਸਟੇਟ ਪ੍ਰਧਾਨ ਪ੍ਰੋ. ਆਰ ਐਸ ਭੱਟੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।
ਪਾਰਟੀ ਦੇ ਜਿਲੱਾ ਪ੍ਰਧਾਨ ਜਰਨੈਲ ਸਿੰਘ ਬੋਢੀ ਨੇ ਬੈਠਕ ਵਿਚ ਆਪਣੇ ਵਿਚਾਰ ਰਖੇ ਅਤੇ ਜਿਆਦਾ ਤੋ ਜਿਆਦਾ ਲੌਕਾਂ ਨੂੰ ਪਿਪਲੀ ਲਿਆਉਣ ਲਈ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ। ਇਸ ਮੌਕੇ 'ਤੇ ਬਲਵਿੰਦਰ ਕੌਰ ਸਟੇਟ ਮਹਿਲਾ ਮੀਤ ਪ੍ਰਧਾਨ, ਇੰਦਰਜੀਤ ਕੌਰ,ਰਜੇਦਰ ਸਿੰਘ ਸੋਢੀ, ਜਸਪਾਲ ਸਿੰਘ , ਸੁਰਜੀਤ ਸਿੰਘ ਲੰਬੜਦਾਰ, ਨੂਰਦੀਪ ਸਿੰਘ, ਜਸਬੀਰ ਸਿੰਘ ਸ਼ਿਗਾਰੀ, ਭੁਪਿੰਦਰ ਸਿੰਘ, ਹਰਚਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਇੰਦਰਜੀਤ ਸਿੰਘ ਸੱਗੁ, ਜਗਦੇਵ ਸਿੰਘ ਗਾਬਾ, ਸੁਖਵੰਤ ਸਿੰਘ, ਨਰੇਂਦਰ ਸਿੰਘ, ਸੁਰਿੰਦਰ ਸਿੰਘ ਚੀਮਾ, ਅਮ੍ਰਿਤ ਕੌਰ ਅਤੇ ਪ੍ਰਕਾਸ਼ ਕੌਰ ਆਦਿ ਹਾਜਰ ਸਨ।