
ਇੱਕ ਬੱਚਾ ਇਕ ਲੱਖ ਰੁਪਏ ਦਾ ਵੇਚਿਆ, ਅਤੇ 5 ਬੱਚੇ ਵੇਚ ਚੁੱਕਿਆਂ: ਆਰੋਪੀ
ਨਵੀਂ ਦਿੱਲੀ- ਸੂਬੇ ਵਿਚ ਬੱਚੇ ਅਗਵਾਹ ਹੋਣ ਦੇ ਮਾਮਲੇ ਬਹੁਤ ਵਧਦੇ ਜਾ ਰਹੇ ਹਨ। ਜਿਸ ਕਾਰਨ ਲੋਕ ਵੀ ਕਾਫ਼ੀ ਰੋਸ ਵਿਚ ਹਨ। ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਨੌਜਵਾਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇਹ ਕਬੂਲਦਾ ਨਜ਼ਰ ਆ ਰਿਹਾ ਹੈ ਕਿ ਉਸਨੇ 5 ਬੱਚੇ ਚੁੱਕ ਕੇ ਦਿੱਲੀ ਵੇਚੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਬੱਚੇ ਕਿਸੇ ਡਾਕਟਰਾਂ ਨੂੰ ਵੇਚਣ ਦੀ ਗੱਲ ਕਹਿ ਰਿਹਾ ਹੈ।
ਇਹ ਨੌਜਵਾਨ ਪੁਲਿਸ ਕੋਲ ਨਾ ਫੜਾਏ ਜਾਣ ਦੀ ਸ਼ਰਤ 'ਤੇ ਆਪਣੇ ਘਰ ਵੀ ਫ਼ੋਨ ਕਰਦਾ ਹੈ ਤੇ ਬੱਚੇ ਵੇਚਕੇ ਮਿਲੇ 5 ਲੱਖ ਰੁਪਏ ਵੀ ਮੰਗਵਾਉਣ ਦੀ ਕੋਸ਼ਿਸ ਕਰਦਾ ਹੈ ਪਰ ਉਸਦਾ ਪਰਿਵਾਰਕ ਮੈਂਬਰ ਫੋਨ ਕੱਟ ਦਿੰਦਾ ਹੈ। ਲੜਕੇ ਵਲੋਂ ਆਪਣਾ ਪਿੰਡ ਤੇ ਉਸਦੇ ਨਾਲ ਚਿੱਟਾ ਵੇਚਣ ਵਾਲੀ ਕੋਈ ਲੜਕੀ ਦੀ ਗੱਲ ਵੀ ਕੀਤੀ ਜਾ ਰਹੀ ਹੈ। ਬੱਚਾ ਚੁੱਕਣ ਦੀਆਂ ਘਟਨਾਵਾਂ ਨੇ ਸਾਰਾ ਸੂਬਾ ਰੋਸ ਨਾਲ ਭਰ ਦਿੱਤਾ ਹੈ।
ਕਈ ਜਗ੍ਹਾ ਬੱਚੇ ਚੁੱਕਣ ਦੀਆਂ ਕੋਸ਼ਿਸ਼ਾਂ ਵੀ ਅਜਿਹੇ ਅਗਵਾਹਕਾਰਾਂ ਤੋਂ ਨਾਕਾਮ ਹੋਈਆਂ ਹਨ ਅਤੇ ਉਹ ਪੁਲਿਸ ਅੜਿੱਕੇ ਵੀ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਬੱਚੇ ਜੇ ਡਾਕਟਰ ਨੂੰ ਵੇਚੇ ਜਾ ਰਹੇ ਹਨ ਤਾਂ ਕੌਣ ਨੇ ਇਹ ਡਾਕਟਰ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਸ਼ਾਸ਼ਨ ਨੂੰ ਸਖ਼ਤੀ ਨਾਲ ਕੋਈ ਵੱਡਾ ਕਦਮ ਚੁੱਕਣ ਦੀ ਲੋੜ ਹੈ।