
ਭਾਰਤ ਵਲੋਂ ਚੀਨ ਨੂੰ ਇਕ ਹੋਰ ਝਟਕਾ
ਨਵੀਂ ਦਿੱਲੀ, 31 ਜੁਲਾਈ : ਭਾਰਤ ਨੇ ਚੀਨ ਨੂੰ ਆਰਥਕ ਮੋਰਚੇ 'ਤੇ ਇਕ ਹੋਰ ਤਕੜਾ ਝਟਕਾ ਦਿਤਾ ਹੈ। ਹੁਣ ਭਾਰਤ ਸਰਕਾਰ ਨੇ ਰੰਗੀਨ ਟੈਲੀਵਿਯਨ ਦੇ ਆਯਾਤ 'ਤੇ ਪਾਬੰਦੀ ਲਾ ਦਿਤੀ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਵੱਡੇ ਪੈਮਾਨੇ 'ਤੇ ਕਲਰ ਟੀ.ਵੀ. ਮੰਗਵਾਏ ਜਾਂਦੇ ਸਨ ਜਿਸ 'ਤੇ ਸਰਕਾਰ ਨੇ ਤੁਰਤ ਪ੍ਰਭਾਵ ਨਾਲ ਪਾਬੰਦੀ ਲਾ ਦਿਤੀ ਹੈ। ਡਾਇਰੈਕਟਰ ਜਨਰਲ ਆਫ਼ ਫ਼ਾਰੇਨ ਟ੍ਰੇਡ ਮਤਲਬ ਡੀ.ਜੀ.ਐਫ਼.ਟੀ. ਨੇ ਇਸ ਸਬੰਧ ਵਿਚ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਹੈ। ਹੁਣ ਦੇਸ਼ ਵਿਚ ਕਲਰ ਟੀ. ਵੀ. ਦੇ ਆਯਾਤ ਲਈ ਵਣਜ ਮੰਤਰਾਲਾ ਤੋਂ ਲਾਇਸੈਂਸ ਲੈਣਾ ਪਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਘਰੇਲੂ ਟੀ. ਵੀ. ਇੰਡਸਟਰੀ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ ਪਰ ਖਪਤਕਾਰ ਨੂੰ
File Photo
ਯਕੀਨੀ ਤੌਰ 'ਤੇ ਇਸ ਦਾ ਨੁਕਸਾਨ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਕਾਰਨ 'ਮੇਕ ਇਨ ਇੰਡੀਆ' ਨੂੰ ਬਲ ਮਿਲਗਾ। 2018-19 ਵਿਚ ਭਾਰਤ ਨੇ 1 ਬਿਲੀਅਨ ਡਾਲਰ ਦੇ ਟੈਲੀਵੀਜ਼ਨ ਦਾ ਆਯਾਤ ਕੀਤਾ ਸੀ। ਇਸ ਵਿਚੋਂ 535 ਮਿਲੀਅਨ ਡਾਲਰ ਦਾ ਆਯਾਤ ਸਿਰਫ਼ ਚੀਨ ਤੋਂ ਕੀਤਾ ਗਿਆ ਸੀ। ਭਾਰਤ ਵੀਅਤਨਾਮ, ਮਲੇਸ਼ੀਆ, ਕੋਰੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਜਰਮਨੀ ਤੋਂ ਵੱਡੀ ਮਾਤਰਾ 'ਚ ਕਲਰ ਟੀ.ਵੀ. ਆਯਾਤ ਕਰਦਾ ਹੈ।