
ਕੋਰੋਨਾ ਵਾਇਰਸ ਦੇ ਇਲਾਜ ਵਾਸਤੇ 'ਕੋਵੈਕਸੀਨ' ਟੀਕੇ ਦੀ ਇਨਸਾਨ 'ਤੇ ਕਲੀਨਿਕਲ ਪਰਖ ਸ਼ਹਿਰ ਦੇ ਰਾਣਾ ਹਸਪਤਾਲ ਐਂਡ ਟਰਾਮਾ ਸੈਂਟਰ ਵਿਚ ਸ਼ੁਰੂ ਹੋ ਗਈ...
ਗੋਰਖਪੁਰ, 31 ਜੁਲਾਈ : ਕੋਰੋਨਾ ਵਾਇਰਸ ਦੇ ਇਲਾਜ ਵਾਸਤੇ 'ਕੋਵੈਕਸੀਨ' ਟੀਕੇ ਦੀ ਇਨਸਾਨ 'ਤੇ ਕਲੀਨਿਕਲ ਪਰਖ ਸ਼ਹਿਰ ਦੇ ਰਾਣਾ ਹਸਪਤਾਲ ਐਂਡ ਟਰਾਮਾ ਸੈਂਟਰ ਵਿਚ ਸ਼ੁਰੂ ਹੋ ਗਈ। ਹਸਪਤਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵੈਂਕਟੇਸ਼ਨ ਚਤੁਰਵੇਦੀ ਨੇ ਦਸਿਆ ਕਿ ਪਰਖ ਵੀਰਵਾਰ ਦੀ ਸ਼ਾਮ ਡਾਕਟਰ ਅਜੀਤ ਪ੍ਰਤਾਪ ਸਿੰਘ ਅਤੇ ਡਾਕਟਰ ਸੋਨਾ ਘੋਸ਼ਣ ਦੀ ਨਿਗਰਾਨੀ ਹੇਠ ਸ਼ੁਰੂ ਹੋਈ। ਉਨ੍ਹਾਂ ਦਸਿਆ ਕਿ ਹੁਣ ਤਕ ਨੌਂ ਜਣਿਆਂ ਨੂੰ ਉਨ੍ਹਂ ਦੀ ਇੱਛਾ ਮੁਤਾਬਕ ਟੀਕਾ ਲਾਇਆ ਗਿਆ ਹੈ। ਗੋਰਖਪੁਰ ਦਾ ਰਾਣਾ ਹਸਪਤਾਲ ਐਂਡ ਟਰਾਮਾ ਸੈਂਟ ਕੋਰੋਨਾ ਵਾਇਰਸ ਦੇ ਦੇਸ਼ ਵਿਚ ਬਣੇ ਪਹਿਲੇ ਟੀਕੇ ਦੀ ਇਨਸਾਨ 'ਤੇ ਕਲੀਨਿਕਲ ਪਰਖ ਕਰਨ ਲਈ ਚੁਣੀਆਂ ਗਈਆਂ 12 ਸੰਸਥਾਵਾਂ ਵਿਚੋਂ ਇਕ ਹੈ।
Corona Virus
ਇਹ ਹਸਪਤਾਲ ਪਹਿਲੇ ਟਾਇਫ਼ਾਈਡ ਅਤੇ ਜਾਪਾਨੀ ਇਨਸੈਫ਼ੇਲਾਈਟਿਸ ਯਾਨੀ ਦਿਮਾਗ਼ੀ ਬੁਖ਼ਾਰ ਦੇ ਟੀਕਿਆਂ ਦੀ ਵੀ ਮਨੁੱਖ 'ਤੇ ਕਲੀਨਿਕਲ ਪਰਖ ਕਰ ਚੁਕਾ ਹੈ। ਚਤੁਰਵੇਦੀ ਨੇ ਦਸਿਆ, 'ਭਾਰਤ ਬਾਇਉਟੈਕ ਇੰਟਰਨੈਸ਼ਨਲ ਦੁਆਰਾ ਬਣਾਏ ਟੀਕੇ ਕੋਵੈਕਸੀਨ ਦੀਆਂ 34 ਖ਼ੁਰਾਕਾਂ ਦੀ ਪਹਿਲੀ ਖੇਪ ਬੁਧਵਾਰ ਨੂੰ ਮਿਲੀ। ਸ਼ੁਕਰਵਾਰ ਨੂੰ ਸਾਨੂੰ 20 ਕੋਵੈਕਸੀਨ ਮਿਲੀਆਂ। ਅਸੀਂ ਕੰਪਨੀਆਂ ਵਲੋਂ ਛੇਤੀ ਹੀ ਟੀਕੇ ਮਿਲਣ ਦੀ ਉਮੀਦ ਕਰ ਰਹੇ ਹਾਂ। ਭਾਰਤ ਬਾਇÀਟੈਕ ਦੇ ਟੀਕੇ ਦੀ ਇਨਸਾਨ 'ਤੇ ਪਰਖ ਸ਼ੁਰੂ ਕੀਤੀ ਜਾ ਚੁਕੀ ਹੈ। ਛੇਤੀ ਹੀ ਜਾਇਡਜ਼ ਕੈਡਿਲਾ ਕੰਪਨੀ ਦੇ ਟੀਕੇ ਦੀ ਵੀ ਪਰਖ ਸ਼ੁਰੂ ਕੀਤੀ ਜਾਵੇਗੀ।' ਉਨ੍ਹਾਂ ਦਸਿਆ ਕਿ ਜਿਹੜਾ ਟੀਕਾ ਲਾਇਆ ਗਿਆ ਹੈ, ਉਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਪੂਰੀ ਤਰ੍ਹਾਂ ਠੀਕ ਹਨ। ਚਤੁਰਵੇਦੀ ਨੇ ਦਸਿਆ ਕਿ ਅਸੀਂ ਹੋਰ ਵਲੰਟੀਅਰ ਲੱਭ ਰਹੇ ਹਾਂ। ਉਨ੍ਹਾਂ ਕਿਹਾ, 'ਜੇ ਕੋਈ ਤੰਦਰੁਸਤ ਹੈ, ਬਾਰ੍ਹਵੀਂ ਪਾਸ ਹੈ ਅਤੇ 18 ਤੋਂ 55 ਸਾਲ ਦੀ ਉਮਰ ਦਾ ਹੈ ਅਤੇ ਇਲਾਜ ਪਰਖ ਲਈ ਵਲੰਟੀਅਰ ਬਣਨਾ ਚਾਹੁੰਦਾ ਹੈ ਤਾਂ ਉਹ 830-30-28051 ਨੰਬਰ 'ਤੇ ਸੰਪਰਕ ਕਰ ਸਕਦਾ ਹੈ।