ਜੰਮੂ-ਕਸ਼ਮੀਰ ਦੇ ਡੀਜੀਪੀ ਨੇ ਸੁਰੱਖਿਆ ਬਲਾਂ ਨੂੰ ਕੀਤਾ ਅਲਰਟ
Published : Aug 1, 2020, 9:09 am IST
Updated : Aug 1, 2020, 9:09 am IST
SHARE ARTICLE
Dilbag Singh
Dilbag Singh

ਕਿਹਾ, ਵੱਡੀ ਵਾਰਦਾਤ ਦੀ ਕੋਸ਼ਿਸ਼ ਵਿਚ ਅਤਿਵਾਦੀ

ਸ਼੍ਰੀਨਗਰ: ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ਼ ਸਿੰਘ ਨੇ ਸੁਰੱਖਿਆ ਬਲਾਂ ਨੂੰ ਅਗਲੇ ਪੰਦਰਵਾੜੇ ਦੌਰਾਨ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਰਹਿਣ ਦਾ ਨਿਰਦੇਸ਼ ਦਿਤਾ ਹੈ। ਈਦ, ਰਖੜੀ, ਪੰਜ ਅਗੱਸਤ, ਸੁਤੰਤਰਤਾ ਦਿਵਸ ਦੌਰਾਨ ਅਤਿਵਾਦੀ ਅਤੇ ਵੱਖਵਾਦੀ ਹਾਲਾਤ ਵਿਗਾੜਨ ਤੇ ਸਨਸਨੀਖ਼ੇਜ਼ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।   ਪੁਲਿਸ ਹੈੱਡਕੁਆਰਟਰ 'ਚ ਉਚ ਪੱਧਰੀ ਸੁਰੱਖਿਆ ਬੈਠਕ 'ਚ ਪੁਲਿਸ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਕਿ ਅਗਲਾ ਪੰਦਰਵਾੜਾ ਤਿਉਹਾਰਾਂ ਅਤੇ ਸਮਾਗਮਾਂ ਵਾਲਾ ਹੈ।

Dilbag SInghDilbag SIngh

ਪਾਕਿ ਅਤੇ ਉਸ ਦੇ ਏਜੰਟ ਮਾਹੌਲ ਵਿਗਾੜਨ ਲਈ ਤਿਉਹਾਰਾਂ ਦੇ ਸਮੇਂ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਭੜਕਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ, ਇਸ ਲਈ ਗਸ਼ਤੀ ਦਲਾਂ, ਨਾਕਾ ਪਾਰਟੀਆਂ ਅਤੇ ਅਤਿਵਾਦ ਰੋਕੂ ਮੁਹਿੰਮਾਂ 'ਚ ਸ਼ਾਮਲ ਜਵਾਨਾਂ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਡਿਊਟੀ 'ਚ ਸ਼ਾਮਲ ਜਵਾਨਾਂ ਨੂੰ ਹਾਲਾਤ ਪ੍ਰਤੀ ਜਾਗਰੂਕ ਬਣਾਇਆ ਜਾਵੇ।  ਡੀਜੀਪੀ ਨੇ ਅਤਿਵਾਦ ਰੋਕੂ ਮੁਹਿੰਮਾਂ ਦੇ ਸਫ਼ਲ ਸੰਚਾਲਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ 'ਚ ਪੁਲਿਸ ਤੇ ਹੋਰ ਸਬੰਧਤ ਸੁਰੱਖਿਆ ਏਜੰਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇਸ ਗੱਲ ਨੂੰ ਪੱਕਾ ਕਰਨ ਕਿ ਡਿਊਟੀ 'ਤੇ ਤਾਇਨਾਤ ਜਵਾਨ ਹਮੇਸ਼ਾ ਅਲਰਟ ਰਹਿਣ। ਉਨ੍ਹਾਂ ਦਾ ਹਥਿਆਰ ਉਨ੍ਹਾਂ ਦੇ ਕੋਲ ਹੀ ਹੋਵੇ ਅਤੇ ਉਹ ਬੁਲੇਟ ਪਰੂਫ਼ ਜੈਕਟ ਪਾ ਕੇ ਰੱਖਣ। ਕਾਨੂੰਨ ਵਿਵਸਥਾ ਦੀ ਸਥਿਤੀ, ਅਤਿਵਾਦੀ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਰਿਕਾਰਡਿੰਗ ਕੀਤੀ ਜਾਵੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement