ਕੈਦੀਆਂ ਤੋਂ ਪਟਰੌਲ ਪੰਪ ਚਲਵਾਏਗੀ ਕੇਰਲਾ ਸਰਕਾਰ
Published : Aug 1, 2020, 10:59 am IST
Updated : Aug 1, 2020, 10:59 am IST
SHARE ARTICLE
Petrol pump
Petrol pump

ਕੇਰਲ ਵਿਚ ਜੇਲ ਕੈਦੀਆਂ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ.....

ਤੀਰੁਵਨੰਤਪੁਰਮ, 31 ਜੁਲਾਈ : ਕੇਰਲ ਵਿਚ ਜੇਲ ਕੈਦੀਆਂ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਸੂਬੇ ਵਿਚ ਜੇਲ ਦੀ ਜ਼ਮੀਨ 'ਤੇ ਬਣੇ ਪਟਰੌਲ ਪੰਪਾਂ 'ਤੇ ਕੈਦੀ ਕੰਮ ਕਰ ਸਕਣਗੇ। ਇਸ ਯੋਜਨਾ ਦੀ ਸ਼ੁਰੂਆਤ ਭਾਰਤੀ ਤੇਲ ਨਿਗਮ (ਆਈ.ਓ.ਸੀ.) ਅਤੇ ਜੇਲ ਵਿਭਾਗ ਨੇ ਤੀਰੁਵਨੰਤਪੁਰਮ, ਵਿਯਊਰ ਦੀਆਂ ਕੇਂਦਰੀ ਜੇਲ ਅਤੇ ਚੇਨਈ ਮੁਕਤ ਜੇਲ ਵਿਚ ਸ਼ੁਰੂ ਕੀਤੀ ਹੈ। ਇਸ ਦਾ ਉਦਘਾਟਨ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਕੀਤਾ।

Petrol PumpPetrol Pump

ਇਸ ਤਰ੍ਹਾਂ ਦਾ ਇਕ ਪੰਪ ਕੰਨੂਰ ਕੇਂਦਰੀ ਜੇਲ ਵਿਚ ਖੁਲ੍ਹੇਗਾ। ਇਨ੍ਹਾਂ ਪੰਪਾਂ 'ਤੇ ਸੀ.ਐਨ.ਜੀ. ਈਂਧਣ ਵੀ ਉਪਲਬਧ ਹੋਵੇਗਾ ਅਤੇ ਬਿਜਲੀ ਵਾਲੇ ਵਾਹਨਾਂ ਨੂੰ ਚਾਰਜ ਵੀ ਕੀਤਾ ਜਾ ਸਕੇਗਾ। ਇਹ ਪਟਰੌਲ ਪੰਪ ਜੇਲ੍ਹ ਦੀ ਜ਼ਮੀਨ 'ਤੇ ਬਣੇ ਹਨ ਜਿਸ ਨੂੰ ਆਈ.ਓ.ਸੀ. ਨੇ 30 ਸਾਲ ਲਈ ਲੀਜ਼ 'ਤੇ ਲਿਆ ਹੈ। ਇਥੇ ਕੰਮ ਕਰਨ ਲਈ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਸੁਭਾਅ ਲਈ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਸਿਖਲਾਈ ਵੀ ਦਿਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਨੂੰ ਜੇਲ੍ਹ ਨਿਯਮ ਅਨੁਸਾਰ ਕੰਮ ਲਈ ਤਨਖ਼ਾਹ ਵੀ ਦਿਤੀ ਜਾਵੇਗੀ। ਸੂਬੇ ਵਿਚ ਕੈਦੀਆਂ ਵਲੋਂ ਘੱਟ ਖ਼ਰਚੇ ਵਿਚ ਬਿਰਿਆਨੀ, ਚਪਾਤੀ ਅਤੇ ਚਿਕਨ ਕਰੀ ਵਰਗੇ ਹੋਰ ਖਾਦ ਪਦਾਰਥ ਬਣਾਉਣ ਵਿਚ ਮਿਲੀ ਸਫ਼ਲਤਾ ਦੇ ਬਾਅਦ ਕੈਦੀਆਂ ਨੂੰ ਇਕ ਨਵੇਂ ਖੇਤਰ ਵਿਚ ਮੌਕਾ ਦਿਤਾ ਜਾ ਰਿਹਾ ਹੈ।

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement