
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੋਕ ਸੁਰੱਖਿਆ ਕਾਨੂੰਨ ਯਾਨੀ ਪੀਐਸਏ ਤਹਿਤ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਸ਼ੁਕਰਵਾਰ....
ਸ੍ਰੀਨਗਰ, 31 ਜੁਲਾਈ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੋਕ ਸੁਰੱਖਿਆ ਕਾਨੂੰਨ ਯਾਨੀ ਪੀਐਸਏ ਤਹਿਤ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਵਧਾ ਦਿਤੀ। ਪਿਛਲੇ ਸਾਲ ਪੰਜ ਅਗੱਸਤ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੰਡਣ ਤੋਂ ਪਹਿਲਾਂ ਮੁਫ਼ਤੀ ਸਣੇ ਸੈਂਕੜੇ ਲੋਕਾਂ ਨੂੰ ਅਹਿਤਿਆਤੀ ਹਿਰਾਸਤ ਵਿਚ ਲਿਆ ਗਿਆ ਸੀ।ਸਾਬਕਾ ਮੁੱਖ ਮੰਤਰੀ ਦੀ ਹਿਰਾਸਤ ਦੇ ਮੌਜੂਦਾ ਹੁਕਮ ਦਾ ਸਮਾਂ ਇਸ ਸਾਲ ਪੰਜ ਅਗੱਸਤ ਨੂੰ ਖ਼ਤਮ ਹੋ ਰਿਹਾ ਸੀ।
Mehbooba Mufti
ਗ੍ਰਹਿ ਵਿਭਾਗ ਦੁਆਰਾ ਜਾਰੀ ਹੁਕਮ ਮੁਤਾਬਕ ਮੁਫ਼ਤੀ ਅਪਣੇ ਸਰਕਾਰੀ ਘਰ ਵਿਚ ਹੋਰ ਤਿੰਨ ਮਹੀਨੇ ਹਿਰਾਸਤ ਵਿਚ ਰਹੇਗੀ। ਇਸ ਘਰ ਨੂੰ ਉਪ ਜੇਲ ਐਲਾਨਿਆ ਗਿਆ ਹੈ। ਹੁਕਮ ਵਿਚ ਕਿਹਾ ਗਿਆ ਹੈ, 'ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹਿਰਾਸਤ ਦਾ ਸਮਾਂ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਇਸ 'ਤੇ ਗ਼ੌਰ ਕਰਨ ਮਗਰੋਂ ਇਸ ਨੂੰ ਜ਼ਰੂਰੀ ਸਮÎਝਿਆ ਗਿਆ।' ਫ਼ਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਸਣੇ ਮੁੱਖ ਧਾਰਾ ਦੇ ਬਹੁਤੇ ਆਗੂਆਂ ਨੂੰ ਹਿਰਾਸਤ ਤੋਂ ਰਿਹਾਅ ਕੀਤਾ ਜਾ ਚੁਕਾ ਹੈ।