ਤਾਮਿਲਨਾਡੂ ਕੇਡਰ ਦੇ IPS ਅਫ਼ਸਰ ਸੰਜੇ ਅਰੋੜਾ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ
Published : Aug 1, 2022, 3:12 pm IST
Updated : Aug 1, 2022, 3:12 pm IST
SHARE ARTICLE
Tamil Nadu cadre IPS officer Sanjay Arora has become the new police commissioner of Delhi
Tamil Nadu cadre IPS officer Sanjay Arora has become the new police commissioner of Delhi

IPS ਸੰਜੇ ਅਰੋੜਾ ਨੇ ਦਿੱਲੀ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ : ਤਾਮਿਲਨਾਡੂ ਕੇਡਰ ਦੇ ਸੀਨੀਅਰ IPS ਅਫ਼ਸਰ ਸੰਜੇ ਅਰੋੜਾ ਨੇ ਸੋਮਵਾਰ ਯਾਨੀ ਅੱਜ ਦਿੱਲੀ ਪੁਲਿਸ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਥਾਨਕ ਜੈ ਸਿੰਘ ਮਾਰਗ ਸਥਿਤ ਦਿੱਲੀ ਪੁਲਿਸ ਹੈੱਡ ਕੁਆਰਟਰ ਪਹੁੰਚਣ 'ਤੇ ਪੁਲਿਸ ਫ਼ੋਰਸ ਨੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ 'ਗਾਰਡ ਆਫ਼ ਆਨਰ' ਦਿੱਤਾ।

Tamil Nadu cadre IPS officer Sanjay Arora has become the new police commissioner of DelhiTamil Nadu cadre IPS officer Sanjay Arora has become the new police commissioner of Delhi

ਦੱਸਣਯੋਗ ਹੈ ਕਿ ਸੰਜੇ ਅਰੋੜਾ ਇਸ ਤੋਂ ਪਹਿਲਾਂ ਭਾਰਤ-ਤਿੱਬਤ ਸਰਹੱਦੀ ਪੁਲਿਸ (ITBP) ਦੇ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾ ਚੁਕੇ ਹਨ। ਉਨ੍ਹਾਂ ਦੀ ਨਿਯੁਕਤੀ 1984 ਬੈਚ ਦੇ IPS ਅਧਿਕਾਰੀ ਰਾਕੇਸ਼ ਅਸਥਾਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਹੋਈ ਹੈ। ਕੇਂਦਰ ਸਰਕਾਰ ਨੇ 57 ਸਾਲਾ ਸੰਜੇ ਅਰੋੜਾ ਨੂੰ ਦਿੱਲੀ ਪੁਲਸ ਦਾ ਕਮਿਸ਼ਨਰ ਨਿਯੁਕਤ ਕੀਤਾ ਸੀ ਅਤੇ ਇਸ ਬਾਰੇ ਨੋਟੀਫਿਕੇਸ਼ਨ ਐਤਵਾਰ ਨੂੰ ਹੀ ਜਾਰੀ ਹੋਈ ਸੀ। 

photo photo

ਇਸ ਤੋਂ ਇਲਾਵਾ ਹੋਣਹਾਰ ਅਫ਼ਸਰ ਸੰਜੇ ਅਰੋੜਾ ਨੇ 2002 ਅਤੇ 2004 ਦਰਮਿਆਨ ਕੋਇੰਬਟੂਰ ਦੇ ਪੁਲਿਸ ਕਮਿਸ਼ਨਰ ਦੇ ਰੂਪ 'ਚ ਕੰਮ ਕੀਤਾ। ਅਰੋੜਾ ਨੂੰ ਪਿਛਲੇ ਸਾਲ ਅਗਸਤ 'ਚ ਆਈ.ਟੀ.ਬੀ.ਪੀ. ਦਾ ਡਾਇਰੈਕਟਰ ਜਨਰਲ (ਡੀ.ਜੀ.) ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ।

Tamil Nadu cadre IPS officer Sanjay Arora has become the new police commissioner of DelhiTamil Nadu cadre IPS officer Sanjay Arora has become the new police commissioner of Delhi

ਜ਼ਿਕਰਯੋਗ ਹੈ ਕਿ IPS ਸੰਜੇ ਅਰੋੜਾ ਨੇ ਤਾਮਿਲਨਾਡੂ ਪੁਲਿਸ ਦੇ ਵਿਸ਼ੇਸ਼ ਕਾਰਜ ਫ਼ੋਰਸ (STF) ਦੇ ਪੁਲਿਸ ਸੁਪਰਡੈਂਟ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ, ਜਿਸ ਦਾ ਗਠਨ ਚੰਦਨ ਤਸਕਰ ਵੀਰੱਪਨ ਨੂੰ ਫੜਨ ਲਈ ਕੀਤਾ ਗਿਆ ਸੀ ਅਤੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਬਹਾਦਰੀ ਲਈ ਮੁੱਖ ਮੰਤਰੀ ਦੇ ਵੀਰਤਾ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement