
Himachal Weather News : 5 ਮੰਜ਼ਿਲਾ ਇਮਾਰਤ ਵੀ ਹੋਈ ਢਹਿ ਢੇਰੀ
Himachal Weather News in punjabi : ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਦੇ ਨਿਰਮੰਡ ਬਲਾਕ, ਕੁੱਲੂ ਦੇ ਮਲਾਨਾ ਅਤੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟ ਗਏ। ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ।
ਕਈ ਘਰਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਤਿੰਨੋਂ ਥਾਵਾਂ 'ਤੇ ਕਰੀਬ 35 ਲੋਕ ਲਾਪਤਾ ਹੋ ਗਏ ਹਨ। ਮੰਡੀ ਵਿੱਚੋਂ ਇੱਕ ਲਾਸ਼ ਮਿਲੀ ਹੈ। ਇੱਥੇ 35 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬੱਦਲ ਫਟਣ ਦੀ ਘਟਨਾ ਤੋਂ ਬਾਅਦ ਅੱਜ ਮੰਡੀ ਇਲਾਕੇ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਮੰਡੀ ਦੇ ਥਲਤੂਖੌੜ ਵਿਚ ਅੱਧੀ ਰਾਤ ਨੂੰ ਬੱਦਲ ਫਟਣ ਨਾਲ ਤਬਾਹੀ ਮਚ ਗਈ। ਇੱਥੇ ਮਕਾਨ ਢਹਿਣ ਦੀ ਸੂਚਨਾ ਹੈ। ਸੜਕੀ ਸੰਪਰਕ ਵੀ ਠੱਪ ਹੋ ਗਿਆ ਹੈ। ਐਸਡੀਆਰਐਫ ਸਮੇਤ ਹੋਰ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ ਹਨ। ਥਲਤੂਖੋਦ ਪੰਚਾਇਤ ਮੁਖੀ ਕਾਲੀ ਰਾਮ ਨੇ ਦੱਸਿਆ ਕਿ ਬੱਦਲ ਫਟਣ ਦੀ ਘਟਨਾ ਤੇਰੰਗ ਅਤੇ ਰਾਜਬਨ ਪਿੰਡਾਂ ਵਿੱਚ ਵਾਪਰੀ ਹੈ।
ਘਟਨਾ 'ਚ ਕਈ ਲੋਕ ਲਾਪਤਾ ਹਨ। ਤਿੰਨ ਘਰ ਰੁੜ੍ਹ ਜਾਣ ਦੀ ਖ਼ਬਰ ਹੈ। ਜਾਣਕਾਰੀ ਮਿਲੀ ਹੈ ਕਿ ਪਧਰ ਸਬ-ਡਿਵੀਜ਼ਨ ਦੇ ਥਲਤੁਖੋੜ 'ਚ ਬੱਦਲ ਫਟਣ ਦੀ ਘਟਨਾ 'ਚ 9 ਲੋਕ ਲਾਪਤਾ ਹਨ, ਇਕ ਲਾਸ਼ ਬਰਾਮਦ ਕਰ ਲਈ ਗਈ ਹੈ। ਜਦਕਿ 35 ਸੁਰੱਖਿਅਤ ਹਨ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਲਈ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਮਦਦ ਦੀ ਲੋੜ ਪੈਣ 'ਤੇ ਸੇਵਾਵਾਂ ਲਈਆਂ ਜਾਣਗੀਆਂ। NDRF ਨੂੰ ਵੀ ਮਦਦ ਲਈ ਬੇਨਤੀ ਕੀਤੀ ਗਈ ਹੈ।