
ਅਪਰਾਧ ਦਾ ਕਾਰਨ ਜਾਇਦਾਦ ਵਿਵਾਦ ਦੱਸਿਆ ਜਾ ਰਿਹਾ
ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਵਿਜੇ ਨਗਰ ਕਲੋਨੀ ਵਿੱਚ ਸ਼ੁੱਕਰਵਾਰ ਨੂੰ 4 ਲੋਕਾਂ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ (Police solve four murder case) ਸੁਲਝਾ ਲਿਆ ਹੈ। 20 ਸਾਲਾ ਪੁੱਤ ਹੀ ਆਪਣੇ ਮਾਪਿਆਂ, ਭੈਣ ਅਤੇ ਨਾਨੀ ਦਾ ਕਾਤਲ ਨਿਕਲਿਆ।
Murder case
ਦੋਸ਼ੀ ਅਭਿਸ਼ੇਕ ਉਰਫ ਮੋਨੂੰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਪੁੱਤਰ ਦੇ ਕਤਲ ਦਾ ਖੁਲਾਸਾ (Police solve four murder case) ਹੋਇਆ। ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ (Police solve four murder case) ਖੁਲਾਸਾ ਕੀਤਾ।
ਹੋਰ ਵੀ ਪੜ੍ਹੋ: ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ |
Murder case
ਉਹਨਾਂ ਦੱਸਿਆ ਕਿ ਅਪਰਾਧ ਦਾ ਕਾਰਨ ਜਾਇਦਾਦ ਵਿਵਾਦ ਅਤੇ ਆਪਸੀ ਵਿਵਾਦ ਸੀ। ਪੁਲਿਸ ਮੁਤਾਬਕ ਇਹ ਸੰਪਤੀ ਅਪਰਾਧੀ ਦੀ ਭੈਣ ਦੇ ਨਾਂ 'ਤੇ ਸੀ, ਜਿਸ ਕਾਰਨ ਅਭਿਸ਼ੇਕ ਗੁੱਸੇ 'ਚ ਸੀ। ਇਸੇ ਕਾਰਨ ਉਸਨੇ ਕਤਲ ਨੂੰ ਅੰਜਾਮ ਦਿੱਤਾ। ਚਾਰ ਦਿਨਾਂ ਤੱਕ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਸੋਮਵਾਰ ਨੂੰ ਮੁੱਖ ਦੋਸ਼ੀ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਸੱਚਾਈ (Police solve four murder case) ਸਾਹਮਣੇ ਆਈ।
Murder case
ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਕਰੰਟ ਦੀ ਚਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ
ਦੱਸ ਦੇਈਏ ਕਿ 27 ਅਗਸਤ ਦੀ ਦੁਪਹਿਰ ਨੂੰ ਵਿਜੇ ਨਗਰ, ਝੱਜਰ ਚੁੰਗੀ ਦੀ ਬਾਗ ਗਲੀ ਵਿੱਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਅਤੇ ਪੇਸ਼ੇ ਤੋਂ ਪਹਿਲਵਾਨ ਪ੍ਰਦੀਪ ਉਰਫ ਬਬਲੂ, ਉਸਦੀ ਪਤਨੀ ਬਬਲੀ, ਧੀ ਤਮੰਨਾ ਅਤੇ ਨਾਨੀ ਨੂੰ ਘਰ ਵਿਚ ਦਾਖਲ ਹੋ ਕੇ ਗੋਲੀਆਂ ਨਾਲ ਭੁੰਨ (Police solve four murder case) ਦਿੱਤਾ।
Murder case
ਬਬਲੂ, ਬਬਲੀ ਅਤੇ ਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਮੰਨਾ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ, ਕਤਲ ਕੇਸ ਦੇ ਮੁੱਖ ਦੋਸ਼ੀ ਅਭਿਸ਼ੇਕ ਉਰਫ਼ ਮੋਨੂੰ, ਮ੍ਰਿਤਕ ਬਬਲੂ ਦਾ ਇਕਲੌਤਾ ਪੁੱਤਰ ਹੈ ਅਤੇ ਜਾਟ ਕਾਲਜ ਦਾ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ।
ਹੋਰ ਵੀ ਪੜ੍ਹੋ: ਕਦੇ ਕੋਈ ਬੱਚਾ ਵੀ ਨਹੀਂ ਸੀ ਸੁਣਦਾ Ammy Virk ਦਾ ਗਾਣਾ, ਅੱਜ ਲੋਕਾਂ ਦੇ ਦਿਲਾਂ ਤੇ ਕਰ ਰਹੇ ਰਾਜ