
ਪੁਲਿਸ ਨੇ ਧਾਰਾ 324 ਤਹਿਤ ਕੇਸ ਦਰਜ ਕਰ ਕੇ ਪੀੜਤਾਂ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਇਡਾ - ਨੋਇਡਾ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਪਿਤਾ 'ਤੇ 6 ਸਾਲਾਂ ਬੱਚੀ ਨੂੰ ਮਾਚਿਸ ਦੀ ਤੀਲੀ ਲਗਾਉਣ ਦਾ ਆਰੋਪ ਲੱਗਾ ਹੈ। ਇਸ ਸਬੰਧੀ ਇੱਕ ਵਿਅਕਤੀ ਨੇ ਥਾਣਾ ਸੈਕਟਰ-20 ਵਿਚ ਐਫਆਈਆਰ ਦਰਜ ਕਰਵਾਈ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਸੈਕਟਰ-21 ਦੇ ਵਸਨੀਕ ਰਾਜੇਸ਼ ਰੰਗੜਾ ਨੇ ਐਫਆਈਆਰ ਦਰਜ ਕਰਵਾਈ ਹੈ ਕਿ ਉਸ ਦੇ ਗੁਆਂਢ ਵਿਚ ਗਣੇਸ਼ ਨਾਂ ਦਾ ਵਿਅਕਤੀ ਮੁਲਾਜ਼ਮ ਘਰ 'ਚ ਰਹਿੰਦਾ ਹੈ, ਜਿਸ ਦੀ ਪਤਨੀ ਉਸ ਦੇ ਘਰ ਦੇ ਨੇੜੇ ਇਕ ਘਰ ਵਿਚ ਕੰਮ ਕਰਨ ਜਾਂਦੀ ਸੀ।
ਸ਼ਿਕਾਇਤ ਮੁਤਾਬਕ ਗਣੇਸ਼ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋ ਗਿਆ ਅਤੇ ਉਹ ਆਪਣੀ ਇਕ ਬੇਟੀ ਨੂੰ ਲੈ ਕੇ ਚਲੀ ਗਈ, ਜਦਕਿ ਇਕ ਬੇਟਾ ਅਤੇ ਬੇਟੀ ਗਣੇਸ਼ ਕੋਲ ਹੀ ਰਹੇ। ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਗਣੇਸ਼ ਦੀ 6 ਸਾਲਾ ਬੇਟੀ ਰਾਂਗਰਾ ਦੇ ਘਰ ਆਈ ਅਤੇ ਉਸ ਨੇ ਪਿਤਾ ਗਣੇਸ਼ ਵੱਲੋਂ ਮਾਚਿਸ ਦੀ ਤੀਲੀ ਨਾਲ ਜਲਾਉਣ ਬਾਰੇ ਦੱਸਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਰਾਂਗਰਾ ਨੇ ਇਸ ਮਾਮਲੇ ਦੀ ਸ਼ਿਕਾਇਤ ਬਾਲ ਭਲਾਈ ਕਮੇਟੀ ਨੂੰ ਕੀਤੀ ਹੈ। ਕਮੇਟੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਂਗਰਾ ਨੇ ਇਸ ਮਾਮਲੇ ਦੀ ਪੁਲਿਸ ਥਾਣਾ ਸੈਕਟਰ-20 ਨੂੰ ਸ਼ਿਕਾਇਤ ਦਿੱਤੀ ਸੀ। ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 324 ਤਹਿਤ ਕੇਸ ਦਰਜ ਕਰ ਕੇ ਪੀੜਤਾਂ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।