
ਪੁਲਿਸ ਨੇ ਦੋਵੇਂ ਆਰੋਪੀ ਮਹਿਲਾਵਾਂ ਸਮੇਤ ਸਹਿਯੋਗੀ ਨੂੰ ਵੀ ਕੀਤਾ ਗ੍ਰਿਫ਼ਤਾਰ
Gurugram honeytrap news : ਹਰਿਆਣਾ ਦੇ ਗੁਰੂਗ੍ਰਾਮ ’ਚ ਦੋ ਔਰਤਾਂ ਨੇ ਇੱਕ ਫਾਈਨੈਂਸਰ ਨੂੰ ਹਨੀਟਰੈਪ ਵਿੱਚ ਫਸਾ ਲਿਆ। ਉਨ੍ਹਾਂ ਪਹਿਲਾਂ ਮਿਸਡ ਕਾਲ ਕਰਕੇ ਉਸ ਨਾਲ ਦੋਸਤੀ ਕੀਤੀ ਅਤੇ ਫਿਰ ਉਹ ਗੱਲਾਂ ਕਰਨ ਲੱਗੀਆਂ। ਇਸ ਤੋਂ ਬਾਅਦ ਇੱਕ ਔਰਤ ਉਸ ਦੇ ਘਰ ਜਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ 10 ਲੱਖ ਰੁਪਏ ਦੀ ਮੰਗ ਕੀਤੀ। ਜਦਕਿ ਬਜ਼ੁਰਗ ਨੇ ਆਪਣੀ ਧੀ ਨੂੰ ਸਭ ਕੁਝ ਦੱਸ ਦਿੱਤਾ ਅਤੇ ਪਾਲਮ ਵਿਹਾਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਹਰਿਆਣਾ ਮਹਿਲਾ ਕਮਿਸ਼ਨ ਅਤੇ ਏਕਮ ਨਿਆਏ ਫਾਊਂਡੇਸ਼ਨ ਦੀ ਮਦਦ ਨਾਲ ਪੁਲਿਸ ਨੇ ਆਰੋਪੀ ਔਰਤਾਂ ਅਤੇ ਉਨ੍ਹਾਂ ਦੇ ਸਹਿਯੋਗੀ ਵਕੀਲ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀਆਂ ਦੀ ਪਛਾਣ ਕੰਚਨ 24 ਸਾਲ ਉਰਫ਼ ਕ੍ਰਿਤਿਕ, ਸੈਕਟਰ-27 ਰੋਹਤਕ, ਆਸ਼ਾ 47 ਸਾਲ ਉਰਫ਼ ਰੇਣੂ, ਰਤਨਾ ਵਿਹਾਰ ਦਿੱਲੀ ਅਤੇ ਕੁਲਦੀਪ ਮਲਿਕ 40 ਸਾਲ ਵਾਸੀ ਭਿਵਾਨੀ ਵਜੋਂ ਹੋਈ ਹੈ।
ਪਾਲਮ ਵਿਹਾਰ ਪੁਲਿਸ ਸਟੇਸ਼ਨ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਦੀ ਧੀ ਨੇ ਦੱਸਿਆ ਕਿ ਉਸਦਾ ਪਿਤਾ ਇਕੱਲਾ ਰਹਿੰਦਾ ਹੈ। ਉਸਨੂੰ ਫਸਾਉਣ ਲਈ ਦੋਵੇਂ ਆਰੋਪੀ ਔਰਤਾਂ ਨੇ ਪਹਿਲਾਂ 24 ਮਈ ਨੂੰ ਫੋਨ ’ਤੇ ਮਿਸਡ ਕਾਲ ਕੀਤੀ। ਜਦੋਂ ਮੇਰੇ ਪਿਤਾ ਨੇ ਮਿਸਡ ਕਾਲ ਦੇਖ ਕੇ ਵਾਪਸ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਔਰਤ ਨਾਲ ਗੱਲ ਕੀਤੀ। ਪਹਿਲਾਂ ਉਸਨੇ ਉਸਨੂੰ ਦੱਸਿਆ ਕਿ ਇਹ ਇੱਕ ਗਲਤ ਨੰਬਰ ਹੈ ਪਰ ਬਾਅਦ ਵਿੱਚ ਉਸਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਸ਼ਿਕਾਇਤਕਰਤਾ ਨੇ ਕਿਹਾ ਔਰਤ ਨੇ ਮੇਰੇ ਪਿਤਾ ਨਾਲ ਮਿੱਠੀਆਂ-ਮਿੱਠੀਆਂ ਗੱਲ ਕਰਕੇ ਉਸਨੂੰ ਫਸਾਇਆ। ਦੋਵਾਂ ਨੇ ਬਹੁਤ ਦੇਰ ਤੱਕ ਗੱਲਾਂ ਕੀਤੀਆਂ। ਇੰਨਾ ਹੀ ਨਹੀਂ ਕਾਲ ਕੱਟਣ ਤੋਂ ਬਾਅਦ ਔਰਤ ਨੇ ਇੱਕ ਸੁਨੇਹੇ ਰਾਹੀਂ ਮੇਰੇ ਪਿਤਾ ਦੀ ਪ੍ਰਸ਼ੰਸਾ ਕੀਤੀ। ਉਸਨੇ ਉਸਨੂੰ ਕਿਹਾ ਕਿ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਅਤੇ ਤੁਸੀਂ ਬਹੁਤ ਚੰਗੇ ਇਨਸਾਨ ਹੋ। ਇਸ ਕਾਰਨ ਮੇਰਾ ਪਿਤਾ ਉਸਦੇ ਜਾਲ ਵਿੱਚ ਫਸ ਗਏ।