
ਸਭ ਤੋਂ ਵੱਧ 140 ਸਬ-ਇਸੰਪੈਕਟਰ ਹਰਿਆਣਾ ਦੇ ਹਨ
ਨਵੀਂ ਦਿੱਲੀ: ਅੰਗਰੇਜ਼ੀ ਵਿਚ ਐਚਡੀ ਪੀਐਚਡੀ ਅਤੇ ਐਮਟੈਕ ਦੀ ਪੜ੍ਹਾਈ ਕਰ ਚੁੱਕੇ ਕਈ ਨੌਜਵਾਨਾਂ ਸਮੇਤ 381 ਸਬ-ਇੰਸਪੈਕਟਰਾਂ ਨੂੰ ਵੀਰਵਾਰ ਨੂੰ ਲੋੜੀਂਦੀ ਸਿਖਲਾਈ ਲੈਣ ਲਈ ਦਿੱਲੀ ਪੁਲਿਸ ਵਿਚ ਸ਼ਾਮਲ ਕੀਤਾ ਗਿਆ। ਝਾਰੌਦਾ ਕਲਾਂ ਪੁਲਿਸ ਸਿਖਲਾਈ ਕੇਂਦਰ ਦੇ ਵਿਹੜੇ ਵਿਚ ਪਾਸਿੰਗ ਪਰੇਡ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਨਵੇਂ ਸਬ-ਇੰਸਪੈਕਟਰਾਂ ਵਿਚ ਉਹ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਅੰਗਰੇਜ਼ੀ ਤੋਂ ਪੀਐਚਡੀ, ਐਮਟੈਕ, ਐਮਬੀਏ ਅਤੇ ਬੀਸੀਏ ਦੀ ਪੜ੍ਹਾਈ ਕੀਤੀ ਹੈ।
ਸਬ-ਇੰਸਪੈਕਟਰ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਸਨੀਕ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 140 ਸਬ-ਇਸੰਪੈਕਟਰ ਹਰਿਆਣਾ ਦੇ ਹਨ। ਦਿੱਲੀ ਤੋਂ 94, ਉੱਤਰ ਪ੍ਰਦੇਸ਼ ਤੋਂ 62, ਰਾਜਸਥਾਨ ਤੋਂ 52, ਬਿਹਾਰ ਤੋਂ 13, ਮੱਧ ਪ੍ਰਦੇਸ਼ ਤੋਂ ਅੱਠ, ਝਾਰਖੰਡ ਤੋਂ ਤਿੰਨ, ਪੰਜਾਬ ਅਤੇ ਉਤਰਾਖੰਡ ਤੋਂ ਤਿੰਨ, ਮਹਾਰਾਸ਼ਟਰ, ਨਾਗਾਲੈਂਡ, ਚੰਡੀਗੜ੍ਹ, ਜੰਮੂ -ਕਸ਼ਮੀਰ ਅਤੇ ਦਾਦਰ ਨਗਰ ਹਵੇਲੀ ਤੋਂ ਇੱਕ -ਇੱਕ ਨੌਜਵਾਨ ਸ਼ਾਮਲ ਹੈ।