Delhi News: ਦਿੱਲੀ 'ਚ 5 ਅਕਤੂਬਰ ਤੱਕ ਧਾਰਾ 163 ਲਾਗੂ, ਤੁਸੀਂ ਨਹੀਂ ਕਰ ਸਕੋਗੇ ਇਹ ਕੰਮ
Published : Oct 1, 2024, 8:56 am IST
Updated : Oct 1, 2024, 8:56 am IST
SHARE ARTICLE
Article 163 will be implemented in Delhi till October 5, you will not be able to do this work
Article 163 will be implemented in Delhi till October 5, you will not be able to do this work

Delhi News: ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ।

 

Delhi News: ਰਾਜਧਾਨੀ ਦਿੱਲੀ ਵਿੱਚ ਅਗਲੀ 5 ਅਕਤੂਬਰ ਤੱਕ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਪਹਿਲਾਂ ਇਸ ਨੂੰ ਧਾਰਾ 144 ਵਜੋਂ ਜਾਣਿਆ ਜਾਂਦਾ ਸੀ। ਦਿੱਲੀ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਪੁਲਿਸ ਨੂੰ ਕੁਝ ਖੁਫੀਆ ਰਿਪੋਰਟਾਂ ਮਿਲੀਆਂ ਸਨ। ਇਸ ਤੋਂ ਬਾਅਦ ਦਿੱਲੀ ਵਿੱਚ ਧਾਰਾ 163 ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਕਈ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਸੜਕਾਂ 'ਤੇ ਭੀੜ ਹੋਣਾ ਲਾਜ਼ਮੀ ਹੈ।

.

...

ਇਸ ਤੋਂ ਇਲਾਵਾ ਇਹ ਫੈਸਲਾ ਜੰ.ਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਦਿੱਲੀ ਵਿੱਚ ਸ਼ਾਹੀ ਈਦਗਾਹ ਮੁੱਦੇ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਵੀ ਲਿਆ ਗਿਆ ਹੈ। ਇਸ ਦੇ ਨਾਲ ਹੀ 2 ਅਕਤੂਬਰ ਨੂੰ ਰਾਜਧਾਨੀ 'ਚ ਕਈ ਵੀ.ਆਈ.ਪੀ. ਮੂਵਮੈਂਟ ਦੌਰਾਨ ਮਾਹੌਲ ਖਰਾਬ ਨਾ ਹੋਵੇ ਅਤੇ ਇਸੇ ਮਹੀਨੇ ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਨੂੰ ਲੈ ਕੇ ਖੁਫੀਆ ਰਿਪੋਰਟਾਂ ਮਿਲੀਆਂ ਸਨ, ਜਿਸ ਦੇ ਆਧਾਰ 'ਤੇ ਦਿੱਲੀ 'ਚ ਧਾਰਾ 163 ਲਾਗੂ ਰਹੇਗੀ।

ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਕਮਿਸ਼ਨਰ ਸੰਜੇ ਅਰੋੜਾ ਦੇ ਇਸ ਹੁਕਮ ਅਨੁਸਾਰ 5 ਅਕਤੂਬਰ ਤੱਕ ਦਿੱਲੀ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਕਿਸੇ ਵੀ ਜਨਤਕ ਖੇਤਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਧਾਰਾ 163 ਸੋਮਵਾਰ ਤੋਂ ਲਾਗੂ ਹੋ ਗਈ ਹੈ।

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement