
49 ਲੱਖ ਕਰਮਚਾਰੀਆਂ ਤੇ 68 ਲੱਖ ਪੈਨਸ਼ਨਰਾਂ ਨੂੰ ਮਿਲੇਗਾ ਲਾਭ
ਨਵੀਂ ਦਿੱਲੀ : ਕੇਂਦਰ ਨੇ ਦੀਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫੀ ਸਦੀ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਬੀਤੀ 1 ਜੁਲਾਈ ਤੋਂ ਲਾਗੂ ਹੋਵੇਗਾ ਅਤੇ ਕਰਮਚਾਰੀਆਂ 3 ਮਹੀਨੇ ਦਾ ਏਰੀਅਰ ਮਿਲੇਗਾ। ਇਹ ਫ਼ੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਹੁਣ ਕਰਮਚਾਰੀਆਂ ਦਾ ਮਹਿੰਗਾਈ ਭੱਤਾ 55 ਫ਼ੀ ਸਦੀ ਤੋਂ ਵਧ ਕੇ 58 ਫ਼ੀਸਦੀ ਹੋ ਜਾਵੇਗਾ। ਇਸ ਦਾ ਲਾਭ 49.2 ਲੱਖ ਕੇਂਦਰੀ ਕਰਮਚਾਰੀਆਂ ਅਤੇ 68.7 ਲੱਖ ਪੈਨਸ਼ਨਰਾਂ ਨੂੰ ਮਿਲੇਗਾ। ਇਸ ਨਾਲ ਕੇਂਦਰ ਸਰਕਾਰ ਦੇ ਖਜ਼ਾਨੇ ’ਤੇ 10,084 ਕਰੋੜ ਰੁਪਏ ਦਾ ਭਾਰ ਪਵੇਗਾ।
ਜ਼ਿਕਰਯੋਗ ਹੈ ਕਿ 6 ਮਹਨੇ ਪਹਿਲਾਂ 2 ਫ਼ੀ ਸਦੀ ਮਹਿੰਗਾਈ ਭੱਤਾ ਵਧਾਇਆ ਗਿਆ ਸੀ। ਮਾਰਚ ਮਹੀਨੇ ’ਚ ਮਹਿੰਗਾਈ ਭੱਤੇ ’ਚ 2 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਸੀ। ਉਦੋਂ ਇਸ ਨੂੰ 7 ਦੌਰਾਨ ਦਿੱਤੇ ਗਏ ਮਹਿੰਗਾਈ ਭੱਤਿਆਂ ’ਚੋਂ ਸਭ ਤੋਂ ਘੱਟ ਮੰਨਿਆ ਗਿਆ ਸੀ। ਆਮ ਦੌਰ ’ਤੇ ਮਹਿੰਗਾਈ ਭੱਤੇ ’ਚ ਵਾਧਾ 3 ਫ਼ੀ ਸਦੀ ਤੋਂ 4 ਫ਼ੀ ਸਦੀ ਦਰਮਿਆਨ ਹੁੰਦਾ ਹੈ ਪਰ ਉਸ ਸਮੇਂ ਇਹ ਵਾਧਾ ਸਿਰਫ਼ 2 ਫੀ ਸਦੀ ਦਾ ਹੀ ਸੀ।