
ਮੋਦੀ ਨੇ ਬੱਚੀ ਦੇ ਗਾਣੇ ਨੂੰ ਪਿਆਰਾ ਅਤੇ ਤਾਰੀਫ਼ ਯੋਗ ਦੱਸਿਆ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਜ਼ੌਰਮ ਦੀ ਇਕ ਚਾਰ ਸਾਲਾ ਮਾਸੂਮ ਬੱਚੀ ਦੇ ਦੀਵਾਨੇ ਹੋ ਗਏ। ਦਰਅਸਲ ਚਾਰ ਸਾਲਾ ਬੱਚੀ ਨੇ ਰਾਸ਼ਟਰੀ ਗੀਤ "ਵੰਦੇ ਮਾਤਰਮ" ਦਾ ਇੱਕ ਕੰਟੇਪਰਰੀ ਵਰਜਨ ਗਾਇਆ ਜੋ ਯੂਟਿਊਬ 'ਤੇ ਵੀ ਅਪਲੋਡ ਕੀਤਾ ਗਿਆ ਸੀ। ਇਹ ਗਾਣਾ ਵਾਇਰਲ ਹੋਇਆ 'ਤੇ ਬੱਚੀ ਯੂਟਿਊਬ 'ਤੇ ਛਾ ਗਈ।
Esther Hamte Youtube Channel
ਇਸ ਬੱਚੀ ਦੀ ਪੀਐੱਮ ਮੋਦੀ ਨੇ ਵੀ ਤਾਰੀਫ਼ ਕੀਤੀ ਹੈ। ਮੋਦੀ ਨੇ ਬੱਚੀ ਦੇ ਗਾਣੇ ਨੂੰ ਪਿਆਰਾ ਅਤੇ ਤਾਰੀਫ਼ ਯੋਗ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚੀ ਦਾ ਗਾਣਾ ਸੁਣ ਕੇ ਸਾਨੂੰ ਬੱਚੀ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਿਜ਼ੌਰਮ ਦੇ ਸੀ.ਐੱਮ ਜੋਰਾਮਥੰਗਾ ਨੇ ਆਪਣੇ ਟਵਿੱਟਰ 'ਤੇ ਵੀ ਬੱਚੀ ਦੇ ਬੋਲ ਅਤੇ ਉਸ ਦੇ ਯੂਟਿਊ ਚੈਨਲ ਤੇ ਇਕ ਲਿੰਕ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਪੀਐਮ ਮੋਦੀ ਨੇ ਰਿਟਵੀਟ ਕੀਤਾ।
4-year-old girl sang ‘Vande Mataram’, then PM Modi tied the praises, said- We are proud of you
ਮੁੱਖ ਮੰਤਰੀ ਜੋਰਮਥਾਂਗਾ ਦਾ ਕਹਿਣਾ ਹੈ ਕਿ ਲੁੰਗਲੋਈ ਦੀ 4 ਸਾਲਾ ਲੜਕੀ ਨੇ ਆਪਣੀ ਮਾਂ ਤੁਝੇ ਸਲਾਮ ਅਤੇ ਵੰਦੇ ਮਾਤਰਮ ਬਹੁਤ ਹੀ ਵਧੀਆ ਤਰਾਕੇ ਨਾਲ ਗਾਇਆ ਹੈ। ਇਸ ਛੋਟੀ ਲੜਕੀ ਦੇ ਯੂਟਿਊਬ 'ਤੇ 73,000 ਤੋਂ ਵੱਧ ਫਾਲਵਰਸ ਹਨ। 25 ਅਕਤੂਬਰ ਨੂੰ ਅਪਲੋਡ ਕੀਤੇ ਉਸ ਦੇ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।
Adorable and admirable! Proud of Esther Hnamte for this rendition. https://t.co/wQjiK3NOY0
— Narendra Modi (@narendramodi) October 31, 2020
ਵੀਡੀਓ ਦੇ ਵੇਰਵੇ ਵਿੱਚ ਲਿਖਿਆ ਹੈ, "ਪਿਆਰੇ ਭਰਾਵੋ ਅਤੇ ਭੈਣੋ, ਮੈਨੂੰ ਮਾਣ ਹੈ ਕਿ ਤੁਸੀਂ ਇੱਕ ਭਾਰਤੀ ਹੋ। ਇਹ ਦੇਖਭਾਲ ਅਤੇ ਪਿਆਰ ਦਾ ਦੇਸ਼ ਹੈ। ਇਸ ਲਈ ਭਾਸ਼ਾਵਾਂ, ਸਭਿਆਚਾਰਾਂ, ਜੀਵਨ ਸ਼ੈਲੀ ਵਿਚ ਵਿਭਿੰਨਤਾ ਬਹੁਤ ਮਿੱਠੀ ਹੈ। ਆਓ ਇੱਕ ਸਾਥ ਖੜ੍ਹੇ ਹੋਈਏ। ਮਾਂ-ਭੂਮੀ ਦੀਆਂ ਭਿੰਨਤਾਵਾਂ ਦੇ ਬਾਵਜੂਦ ਇਕੱਠੇ ਖੜ੍ਹੇ ਹੋਵੋ ਅਤੇ ਚੰਗੇ ਪੁੱਤਰ ਅਤੇ ਧੀਆਂ ਬਣੋ”