ਇਸ ਵਿਅਕਤੀ ਨੇ ਬਣਾਇਆ 40 ਘੰਟੇ ਜਗਣ ਵਾਲਾ ਮਿੱਟੀ ਦਾ ਦੀਵਾ, ਮਿਲਿਆ ਨੈਸ਼ਨਲ ਅਵਾਰਡ
Published : Nov 1, 2020, 12:07 pm IST
Updated : Nov 1, 2020, 12:07 pm IST
SHARE ARTICLE
Diya
Diya

ਕੀਮਤ 200 ਤੋਂ 250 ਰੁਪਏ ਰੱਖੀ ਗਈ

ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਵਿੱਚ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਛੱਤੀਸਗੜ੍ਹ ਦੇ ਕੌਂਡਾਗਾਓਂ ਦੇ ਵਸਨੀਕ ਅਸ਼ੋਕ ਚੱਕਰਧਾਰੀ ਨੇ ਮਿੱਟੀ ਦਾ ਦੀਵਾ ਬਣਾਇਆ ਹੈ ਜੋ 24 ਤੋਂ 40 ਘੰਟਿਆਂ ਲਈ ਲਗਾਤਾਰ ਜਗਦਾ ਰਵੇਗਾ।

photoDiya

ਦਰਅਸਲ, ਆਰਕੀਟੈਕਟ ਅਸ਼ੋਕ ਚੱਕਰਧਾਰੀ ਨੇ ਇਹ ਦੀਵਾ ਬਣਾਇਆ ਹੈ। ਅਸ਼ੋਕ ਦਾ ਕਹਿਣਾ ਹੈ ਕਿ ਉਸਨੇ 35 ਸਾਲ ਪਹਿਲਾਂ ਅਜਿਹਾ ਦੀਵਾ ਵੇਖਿਆ ਸੀ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਇਹ ਦੀਵਾ ਬਣਾਇਆ ਹੈ।

photoDiya

ਦਿਲਚਸਪ ਗੱਲ ਇਹ ਹੈ ਕਿ ਅਸ਼ੋਕ ਚੱਕਰਧਾਰੀ ਨੇ ਦੱਸਿਆ ਕਿ ਇਸ ਸਾਲ ਨਵਰਾਤਰੀ ਦੇ ਦੌਰਾਨ ਕਿਸੇ ਨੇ ਫੋਨ ਕੀਤਾ ਅਤੇ ਕਿਹਾ ਕਿ ਜੋ ਦੀਵਾ ਤੁਸੀਂ ਬਣਾਇਆ ਹੈ, ਸਾਨੂੰ ਉਹ ਦੀਵਾ ਚਾਹੀਦਾ ਹੈ।

diyaDiya

ਉਹਨਾਂ  ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਦੀਵੇ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਕਾਰਨ ਲੋਕ ਮੈਨੂੰ  ਫੋਨ ਕਰ ਰਹੇ ਹਨ। ਅਸੀਂ ਹਰ ਰੋਜ਼ 50-60 ਅਜਿਹੇ ਵਿਸ਼ੇਸ਼ ਦੀਵੇ ਬਣਾ ਰਹੇ ਹਾਂ।

ਅਸੀਂ ਇਸਦੀ ਕੀਮਤ 200 ਤੋਂ 250 ਰੁਪਏ ਰੱਖੀ ਹੈ। ਇਸ ਅਹਾਰ ਲਈ ਅਸ਼ੋਕ ਚੱਕਰਧਾਰੀ ਨੂੰ ਨੈਸ਼ਨਲ ਮੈਰਿਟ ਐਵਾਰਡ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ ਹੈ। 

Location: India, Delhi, New Delhi

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement