ਮੁੰਬਈ ਡਰੱਗ ਕੇਸ ’ਚ ਬਿਆਨਬਾਜ਼ੀ ਪਈ ਭਾਰੀ,ਭਾਜਪਾ ਆਗੂ ਨੇ ਨਵਾਬ ਮਲਿਕ ਵਿਰੁਧ ਠੋਕਿਆ 100 ਕਰੋੜ ਦਾ ਕੇਸ
Published : Nov 1, 2021, 9:33 am IST
Updated : Nov 1, 2021, 9:33 am IST
SHARE ARTICLE
Nawab Malik
Nawab Malik

ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ NCB ਆਗੂ ਨਵਾਬ ਮਲਿਕਾ ਵਿਰੁਧ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਮੁੰਬਈ  : ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਆਗੂ ਨਵਾਬ ਮਲਿਕਾ ਵਿਰੁਧ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਬੀਜੀਪੇ ਨੇਤਾ ਮੋਹਿਤ ਕੰਬੋਜ ਦਾ ਕਹਿਣਾ ਹੈ ਕਿ ਨਵਾਬ ਮਲਿਕ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰਵਾਰ ਖ਼ਿਲਾਫ਼ ਝੂਠੇ ਤੇ ਬੇਬੁਨਿਆਦ ਦੋਸ਼ ਲਗਾਏ ਹਨ।

ਮੋਹਿਤ ਕੰਬੋਜ ਨੇ ਟਵੀਟ ਕੀਤਾ, ‘ਮੇਰੇ ਉੱਪਰ ਅਤੇ ਮੇਰੇ ਪ੍ਰਵਾਰ ’ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਮੈਂ ਮੁੰਬਈ ਹਾਈ ਕੋਰਟ ’ਚ ਮੀਆਂ ਨਵਾਬ ਮਲਿਕ ਖ਼ਿਲਾਫ਼ 100 ਕਰੋੜ ਦਾ ਡੈਮੇਜ ਸੂਟ ਫਾਈਲ ਕੀਤਾ ਹੈ।’

mohit kambojmohit kamboj

ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਮੁੰਬਈ ਡਰੱਗ ਕੇਸ ਵਿਚ ਐਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਸਮੇਤ ਬੀਜੇਪੀ ਦੇ ਕਈ ਆਗੂਆਂ ’ਤੇ ਦੋਸ਼ ਲਗਾ ਚੁੱਕੇ ਹਨ। ਹੁਣ ਇਸ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਭਾਜਪਾ ਆਗੂ ਨੇ ਨਵਾਬ ਮਲਿਕ ’ਤੇ 100 ਕਰੋੜ ਰੁਪਏ ਦਾ ਮੁਕੱਦਮਾ ਠੋਕਿਆ ਹੈ। ਇਕ ਰਿਪੋਰਟ ਅਨੁਸਾਰ ਭਾਜਪਾ ਨੇਤਾ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ 9 ਅਕਤੂਬਰ ਨੂੰ ਨੋਟਿਸ ਭੇਜਿਆ ਸੀ।

ਇਸ ਨੋਟਿਸ ’ਚ ਮੋਹਿਤ ਕੰਬੋਜ ਨੇ ਨਵਾਬ ਮਲਿਕ ਨੂੰ ਚਿਤਾਵਨੀ ਦਿਤੀ ਸੀ ਕਿ ਉਨ੍ਹਾਂ ਖ਼ਿਲਾਫ਼ ਬਿਆਨ ਦੇਣ ਤੋਂ ਬਚੋ। ਇਸ ਦੇ ਬਾਵਜੂਦ ਨਵਾਬ ਮਲਿਕ ਨੇ 11 ਅਕਤੂਬਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਮੋਹਿਤ ਕੰਬੋਜ ’ਤੇ ਕਈ ਇਲਜ਼ਾਮ ਲਗਾਏ ਸਨ। ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਮੋਹਿਤ ਕੰਬੋਜ ਨੇ ਕਿਹਾ ਹੈ ਕਿ ਐਨਸੀਪੀ ਨੇਤਾ ਨਵਾਬ ਮਲਿਕ ਦੇ ਉਨ੍ਹਾਂ ’ਤੇ ਝੂਠੇ ਦੋਸ਼ਾਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੰਜਾ ਹੈ, ਇਸ ਲਈ ਉਹ ਨਵਾਬ ਮਲਿਕ ਖ਼ਿਲਾਫ਼ 100 ਕਰੋੜ ਦਾ ਮੁਕੱਦਮਾ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement