
ਤੀਜੇ ਸਮੈਸਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਉਸ ਦੀਆਂ 14 ਫਰਵਰੀ, 2019, ਫ਼ੇਸਬੁੱਕ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ
ਬੇਂਗਲੁਰੂ - ਪੁਲਵਾਮਾ ਅੱਤਵਾਦੀ ਹਮਲੇ ਬਾਰੇ ਅਪਮਾਨਜਨਕ ਫ਼ੇਸਬੁੱਕ ਪੋਸਟਾਂ ਪਾਉਣ ਬਾਰੇ ਬੇਂਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਇੱਕ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ।ਕੇਂਦਰੀ ਅਪਰਾਧ ਸ਼ਾਖਾ (ਸੀ.ਸੀ.ਬੀ.) ਨੇ ਕਿਹਾ ਕਿ ਜ਼ਮਾਨਤ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ ਬੇਂਗਲੁਰੂ ਦੇ ਕਚਰਕਨਹੱਲੀ ਦਾ ਵਸਨੀਕ ਫ਼ੈਜ਼ ਰਸ਼ੀਦ, ਫਰਵਰੀ 2019 ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਹੈ।
ਤੀਜੇ ਸਮੈਸਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਉਸ ਦੀਆਂ 14 ਫਰਵਰੀ, 2019, ਫ਼ੇਸਬੁੱਕ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਉਸ ਨੇ ਜੰਮੂ-ਕਸ਼ਮੀਰ ਵਿਖੇ ਹੋਏ ਇੱਕ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼) ਦੇ 40 ਜਵਾਨਾਂ ਦੀ ਮੌਤ ਦਾ 'ਜਸ਼ਨ' ਮਨਾਇਆ ਸੀ। ਉਸ ਦਾ ਫ਼ੋਨ ਜ਼ਬਤ ਕਰ ਲਿਆ ਗਿਆ ਸੀ ਅਤੇ ਪੁਲਿਸ ਨੇ ਫ਼ੋਨ ਦੀ ਫ਼ੋਰੈਂਸਿਕ ਸਾਇੰਸ ਲੈਬ ਤੋਂ ਜਾਂਚ ਕਰਵਾਈ।
ਫ਼ੈਜ਼ ਰਸ਼ੀਦ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ (ਆਈਪੀਸੀ) 153ਏ (ਧਰਮ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ), 124ਏ (ਦੇਸ਼ ਧ੍ਰੋਹ) ਅਤੇ 201 (ਅਪਰਾਧ ਦੇ ਸਬੂਤ ਗ਼ਾਇਬ ਕਰਨਾ) ਅਤੇ ਗ਼ੈਰ-ਕਨੂੰਨੀ ਗਤੀਵਿਧੀਆਂ (ਰੋਕਥਾਮ) ਦੀ ਧਾਰਾ 13 ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।