Bank Holidays in Nov 2023: ਨਵੰਬਰ 'ਚ 15 ਦਿਨ ਬੰਦ ਰਹਿਣਗੇ ਬੈਂਕ।
Published : Nov 1, 2023, 12:17 pm IST
Updated : Nov 1, 2023, 12:17 pm IST
SHARE ARTICLE
File Photo
File Photo

ਤਿਉਹਾਰਾਂ ਦੇ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਰਹੋ ਅਲਰਟ

  • ਤਿਉਹਾਰਾਂ ਦੇ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਰਹੋ ਅਲਰਟ 

Bank Holidays in November 2023: ਨਵੰਬਰ ਦੀ ਸ਼ੁਰੂਆਤ ਦੇ ਨਾਲ, ਭਾਰਤ ਵਿਚ ਤਿਉਹਾਰਾਂ ਦਾ ਸੀਜ਼ਨ ਆਪਣੇ ਸਿਖਰ 'ਤੇ ਪਹੁੰਚ ਰਿਹਾ ਹੈ। ਕੁਝ ਹੀ ਦਿਨਾਂ ਵਿਚ ਧਨਤੇਰਸ, ਦੀਵਾਲੀ, ਭਾਈ ਦੂਜ, ਛੱਠ ਦੇ ਤਿਉਹਾਰ ਮਨਾਏ ਜਾਣਗੇ। ਇਸ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਈ ਦਿਨਾਂ ਤੱਕ ਬੈਂਕਾਂ 'ਚ ਛੁੱਟੀ ਰਹੇਗੀ। ਅਜਿਹੇ 'ਚ ਗਾਹਕਾਂ ਦੀ ਸਹੂਲਤ ਲਈ ਰਿਜ਼ਰਵ ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਆਰਬੀਆਈ ਦੀ ਸੂਚੀ ਅਨੁਸਾਰ ਨਵੰਬਰ ਮਹੀਨੇ ਵਿਚ ਵੱਖ-ਵੱਖ ਤਿਉਹਾਰਾਂ ਅਤੇ ਵਰ੍ਹੇਗੰਢ ਕਾਰਨ ਕੁੱਲ 15 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣਗੀਆਂ। ਇਸ ਵਿਚ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਛੁੱਟੀਆਂ ਦੇ ਬਾਅਦ ਵੀ ਬੈਂਕਾਂ ਵਿਚ ਜ਼ਰੂਰੀ ਕੰਮ ਕੀਤੇ ਜਾ ਸਕਦੇ ਹਨ।

 ਜ਼ਿਕਰਯੋਗ ਹੈ ਕਿ ਬੈਂਕਾਂ 'ਚ ਲੰਬੀ ਛੁੱਟੀ ਹੋਣ ਕਾਰਨ ਕਈ ਵਾਰ ਗਾਹਕਾਂ ਦੇ ਜ਼ਰੂਰੀ ਕੰਮ ਵੀ ਠੱਪ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਗਾਹਕਾਂ ਦੀ ਸਹੂਲਤ ਲਈ ਬੈਂਕਾਂ ਦੀਆਂ ਇੰਟਰਨੈਟ ਬੈਂਕਿੰਗ ਸੇਵਾਵਾਂ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਚਾਲੂ ਰਹਿਣਗੀਆਂ। ਅਜਿਹੇ 'ਚ ਪੈਸੇ ਦਾ ਲੈਣ-ਦੇਣ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ UPI ਰਾਹੀਂ ਵੀ ਆਪਣੇ ਕੰਮ ਪੂਰੇ ਕਰ ਸਕਦੇ ਹੋ। ਆਪਣੀਆਂ ਨਕਦ ਲੋੜਾਂ ਪੂਰੀਆਂ ਕਰਨ ਲਈ, ਤੁਸੀਂ ATM ਤੋਂ ਨਕਦੀ ਕਢਵਾ ਸਕਦੇ ਹੋ। ਨਵੰਬਰ ਮਹੀਨੇ ਵਿਚ ਤਿਉਹਾਰਾਂ ਦੀ ਭਰਮਾਰ ਹੁੰਦੀ ਹੈ। ਇਸ ਮਹੀਨੇ ਧਨਤੇਰਸ, ਦੀਵਾਲੀ, ਛੱਠ ਅਤੇ ਗੁਰਪੁਰਬ ਗੁਰੂ ਨਾਨਕ ਦੇਵ ਜੀ  ਵਰਗੇ ਕਈ ਤਿਉਹਾਰ ਮਨਾਏ ਜਾਣਗੇ। ਅਜਿਹੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 15 ਦਿਨਾਂ ਲਈ ਬੈਂਕਾਂ 'ਚ ਛੁੱਟੀ ਰਹੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਰਬੀਆਈ ਹਰ ਮਹੀਨੇ ਰਾਜ ਦੇ ਹਿਸਾਬ ਨਾਲ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਜੇ ਤੁਸੀਂ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਥੇ ਵੇਖੋ ਪੂਰੀ ਸੂਚੀ... 

1 ਨਵੰਬਰ 2023- ਕੰਨੜ ਰਾਜਯੋਤਸਵ/ਕੁਟ/ਕਰਵਾ ਚੌਥ ਕਾਰਨ ਬੈਂਗਲੁਰੂ, ਇੰਫਾਲ ਅਤੇ ਸ਼ਿਮਲਾ ਵਿਚ ਬੈਂਕਾਂ ਵਿੱਚ ਛੁੱਟੀ ਰਹੇਗੀ।
5 ਨਵੰਬਰ, 2023- ਐਤਵਾਰ ਦੀ ਛੁੱਟੀ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
10 ਨਵੰਬਰ, 2023- ਗੋਵਰਧਨ ਪੂਜਾ/ਲਕਸ਼ਮੀ ਪੂਜਾ/ਦੀਪਾਵਲੀ/ਦੀਵਾਲੀ ਕਾਰਨ ਸ਼ਿਲਾਂਗ ਵਿਚ ਬੈਂਕਾਂ ਵਿਚ ਛੁੱਟੀ ਰਹੇਗੀ।
11 ਨਵੰਬਰ, 2023- ਦੂਜੇ ਸ਼ਨੀਵਾਰ ਕਾਰਨ ਪੂਰੇ ਦੇਸ਼ ਵਿਚ ਬੈਂਕ ਛੁੱਟੀ ਹੈ।
12 ਨਵੰਬਰ, 2023- ਐਤਵਾਰ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।

13 ਨਵੰਬਰ, 2023- ਅਗਰਤਲਾ, ਦੇਹਰਾਦੂਨ, ਗੰਗਟੋਕ, ਇੰਫਾਲ, ਜੈਪੁਰ, ਕਾਨਪੁਰ, ਲਖਨਊ ਵਿੱਚ ਗੋਵਰਧਨ ਪੂਜਾ/ਲਕਸ਼ਮੀ ਪੂਜਾ/ਦੀਪਾਵਲੀ/ਦੀਵਾਲੀ ਕਾਰਨ ਬੈਂਕ ਬੰਦ ਹਨ।
14 ਨਵੰਬਰ, 2023- ਦੀਵਾਲੀ (ਬਾਲੀ ਪ੍ਰਤਿਪਦਾ) / ਵਿਕਰਮ ਸੰਵਤ ਨਵੇਂ ਸਾਲ / ਲਕਸ਼ਮੀ ਪੂਜਾ ਕਾਰਨ ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਗੰਗਟੋਕ, ਮੁੰਬਈ, ਨਾਗਪੁਰ ਵਿਚ ਬੈਂਕ ਛੁੱਟੀ।
15 ਨਵੰਬਰ, 2023- ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ ਅਤੇ ਸ਼ਿਮਲਾ ਵਿਚ ਭਾਈ ਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਨੰਗਲ ਚੱਕੂਬਾ/ਭਰਾਤਰੀ ਦਵਿਤੀਆ ਕਾਰਨ ਬੈਂਕ ਬੰਦ ਹਨ।

19 ਨਵੰਬਰ, 2023- ਐਤਵਾਰ ਕਾਰਨ ਬੈਂਕ ਛੁੱਟੀ।
20 ਨਵੰਬਰ, 2023- ਛਠ ਦੇ ਕਾਰਨ ਪਟਨਾ ਅਤੇ ਰਾਂਚੀ 'ਚ ਬੈਂਕਾਂ 'ਚ ਛੁੱਟੀ ਹੈ।
23 ਨਵੰਬਰ, 2023- ਸੇਂਗ ਕੁਟ ਸਨੇਮ/ਇਗਾਸ ਬਾਗਵਾਲ ਦੇ ਕਾਰਨ ਦੇਹਰਾਦੂਨ ਅਤੇ ਸ਼ਿਲਾਂਗ ਵਿਚ ਬੈਂਕ ਛੁੱਟੀ।
25 ਨਵੰਬਰ, 2023- ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਹਨ।
26 ਨਵੰਬਰ, 2023- ਐਤਵਾਰ ਕਾਰਨ ਬੈਂਕ ਛੁੱਟੀ।
27 ਨਵੰਬਰ, 2023- ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ ਦੇ ਕਾਰਨ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਫਾਲ, ਕੋਚੀ, ਪਣਜੀ, ਪਟਨਾ, ਤ੍ਰਿਵੇਂਦਰਮ ਅਤੇ ਸ਼ਿਲਾਂਗ ਨੂੰ ਛੱਡ ਕੇ ਪੂਰੇ ਦੇਸ਼ ਵਿਚ ਬੈਂਕਾਂ ਵਿੱਚ ਛੁੱਟੀ ਹੈ।
30 ਨਵੰਬਰ, 2023- ਕਨਕਦਾਸ ਜਯੰਤੀ ਦੇ ਕਾਰਨ ਬੈਂਗਲੁਰੂ ਵਿਚ ਬੈਂਕ ਛੁੱਟੀ।

(For more news apart from Bank Holidays in November, stay tuned to Rozana Spokesman)

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement