
Manali News: ਦੋ ਦਿਨਾਂ ਵਿੱਚ ਦੋ ਪੈਰਾਗਲਾਈਡਰਾਂ ਦੀ ਮੌਤ ਦੇ ਮਾਮਲੇ ਆਏ ਸਾਹਮਣੇ
Another foreign paraglider died in Manali News: ਹਿਮਾਚਲ ਪ੍ਰਦੇਸ਼ ਦੇ ਬੀੜ ਬਿਲਿੰਗ ਵਿੱਚ ਇੱਕ ਬੈਲਜੀਅਨ ਪੈਰਾਗਲਾਈਡਰ ਦੀ ਮੌਤ ਤੋਂ ਇੱਕ ਦਿਨ ਬਾਅਦ, ਮਨਾਲੀ ਵਿੱਚ ਇੱਕ ਹੋਰ ਪੈਰਾਗਲਾਈਡਰ ਦੀ ਪਹਾੜੀ ਦੇ ਕਿਨਾਰੇ ਨਾਲ ਟਕਰਾਉਣ ਨਾਲ ਮੌਤ ਹੋ ਗਈ। ਇਹ ਪੈਰਾਗਲਾਈਡਰ ਚੈੱਕ ਗਣਰਾਜ ਦਾ ਨਾਗਰਿਕ ਸੀ। ਦੱਸ ਦੇਈਏ ਕਿ ਇਹ ਹਾਦਸੇ ਅਜਿਹੇ ਸਮੇਂ ਵਿੱਚ ਵਾਪਰੇ ਹਨ ਜਦੋਂ ਸੂਬੇ ਦੇ ਕਾਂਗੜਾ ਜ਼ਿਲ੍ਹੇ ਦੇ ਬੀਡ ਬਿਲਿੰਗ ਵਿੱਚ 2 ਨਵੰਬਰ ਤੋਂ ਪੈਰਾਗਲਾਈਡਿੰਗ ਵਿਸ਼ਵ ਕੱਪ-2024 ਸ਼ੁਰੂ ਹੋਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਵਿੱਚ ਦੋ ਪੈਰਾਗਲਾਈਡਰਾਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਮਰਨ ਵਾਲੇ ਪੈਰਾਗਲਾਈਡਰ ਦੀ ਪਛਾਣ 43 ਸਾਲਾ ਡਿਟਾ ਮਿਸੁਰਕੋਵਾ ਵਜੋਂ ਹੋਈ ਹੈ, ਜੋ ਕਿ ਚੈੱਕ ਗਣਰਾਜ ਦੀ ਨਾਗਰਿਕ ਸੀ।
ਡਿਟਾ ਮਿਸੁਰਕੋਵਾ ਬੁੱਧਵਾਰ ਨੂੰ ਪੈਰਾਗਲਾਈਡਿੰਗ ਕਰਦੇ ਸਮੇਂ ਮਨਾਲੀ ਦੇ ਮਧੀ ਨੇੜੇ ਪਹਾੜਾਂ ਨਾਲ ਟਕਰਾ ਗਈ। ਮੁੱਢਲੀ ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਕਾਰਨ ਉਹ ਗਲਾਈਡਰ ਤੋਂ ਕੰਟਰੋਲ ਗੁਆ ਬੈਠੀ ਜਿਸ ਕਾਰਨ ਇਹ ਪਹਾੜੀ ਨਾਲ ਟਕਰਾ ਗਿਆ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜ਼ਖ਼ਮੀ ਪੈਰਾਗਲਾਈਡਰ ਨੂੰ ਤੁਰੰਤ ਮਨਾਲੀ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।