ਪੀ.ਐਮ ਮੋਦੀ ਦੇ ਵੱਡੇ ਭਰਾ ਦੀ ਅਪੀਲ- ਲੋਕ ਸਭਾ ਚੋਣਾਂ ਵਿਚ ਰਾਸ਼ਟਰਵਾਦੀ ਪਾਰਟੀ ਨੂੰ ਦੇਣ ਬਹੁਮਤ
Published : Dec 1, 2018, 10:47 am IST
Updated : Dec 1, 2018, 10:47 am IST
SHARE ARTICLE
Somabhai Modi
Somabhai Modi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਡੇ ਭਰਾ ਸੋਮਾਭਾਈ ਮੋਦੀ ਨੇ ਗਲੋਬਲ ਇੰਡੀਅਸ ਫਾਰ.....

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਡੇ ਭਰਾ ਸੋਮਾਭਾਈ ਮੋਦੀ ਨੇ ਗਲੋਬਲ ਇੰਡੀਅਸ ਫਾਰ ਭਾਰਤੀ ਵਿਕਾਸ (ਜੀ.ਆਈ.ਬੀ.ਵੀ) ਦੇ ਤਹਿਤ 2019 ਚੋਣਾਂ ਵਿਚ ਵੋਟਿੰਗ ਲਈ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਹੈ। ਇਸ ਅਭਿਆਨ ਦੇ ਜਰਿਏ ਉਹ ਪ੍ਰਵਾਸੀ ਭਾਰਤੀਆਂ ਨੂੰ ਵੀ ਸਥਾਨਕ ਲੋਕਾਂ ਦੇ ਨਾਲ ਜੋੜਨਗੇ ਅਤੇ ਚੋਣ ਪ੍ਰਕੀਰਿਆ ਵਿਚ ਜਨਤਾ ਦੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰਨਗੇ। ਸੋਮਭਾਈ ਮੋਦੀ ਨੇ ਕਿਹਾ ਕਿ ਉਹ ਕਿਸੇ ਜਾਤੀ ਜਾਂ ਧਰਮ ਤੋਂ ਉਤੇ ਉਠਕੇ ਮਤਦਾਤਾਵਾਂ ਤੋਂ ਇਕ ਰਾਸ਼ਟਰਵਾਦੀ ਪਾਰਟੀ ਨੂੰ ਸਾਰਾ ਬਹੁਮਤ ਦੇਣ ਦੀ ਅਪੀਲ ਕਰਨਗੇ।

PM Modi-Somabhai ModiPM Modi-Somabhai Modi

ਉਨ੍ਹਾਂ ਨੇ ਕਿਹਾ ਕਿ ਜੀ.ਆਈ.ਬੀ.ਵੀ ਲੋਕ ਸਭਾ ਚੋਣਾਂ ਵਿਚ ਅਧਿਕਤਮ ਮਤਦਾਨ ਫ਼ੀਸਦੀ ਯਕੀਨੀ ਕਰਨ ਲਈ ਇਕ ਅਭਿਆਨ ਛੇਤੀ ਹੀ ਸ਼ੁਰੂ ਕਰੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਬੀ.ਜੇ.ਪੀ ਲਈ ਪ੍ਰਚਾਰ ਕਰਨਗੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਖਾਸ ਪਾਰਟੀ ਲਈ ਵੋਟ ਨਹੀਂ ਮੰਗਾਂਗੇ ਸਗੋਂ ਰਾਸ਼ਟਰਵਾਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਨਗੇ। ਇਸ ਪ੍ਰੋਗਰਾਮ ਵਿਚ ਬੀ.ਜੇ.ਪੀ ਦੀ ਸਾਬਕਾ ਮੰਤਰੀ ਅਤੇ ਦੰਗੀਆਂ ਦੇ ਇਲਜ਼ਾਮ ਵਿਚ ਜੇਲ੍ਹ ਜਾ ਚੁਕੀ ਮਾਇਆ ਕੋਡਨਾਨੀ ਵੀ ਮੌਜੂਦ ਸਨ। ਹਾਲਾਂਕਿ ਸੋਮਾਭਾਈ ਮੋਦੀ ਇਸ ਨੂੰ ਇਕ ਆਪ ਸੇਵੀ ਸੰਗਠਨ ਦਾ ਕੰਮ ਦੱਸ ਰਹੇ ਹਨ।

PM Modi-Somabhai ModiPM Modi-Somabhai Modi

ਪਿਛਲੇ ਲੋਕ ਸਭਾ ਚੋਣਾਂ ਵਿਚ ਵੀ ਉਨ੍ਹਾਂ ਦੇ ਵੱਲ ਤੋਂ ਪਰਵਾਸੀ ਭਾਰਤੀਆਂ ਨੂੰ ਦੇਸ਼ ਸੱਦ ਕੇ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਜੋਤਸ਼ੀ ਲੋਕ ਸਭਾ ਚੋਣਾਂ ਵਿਚ ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਮੁੱਦੇ ਵੀ ਕੇਂਦਰ ਦੀ ਮੋਦੀ ਸਰਕਾਰ ਲਈ ਬਹੁਤ ਮੁੱਦਾ ਬਣੇ ਹੋਏ ਹਨ ਤਾਂ ਅਜਿਹੇ ਵਿਚ ਸੋਮਾਭਾਈ ਮੋਦੀ ਕਹਿੰਦੇ ਹਨ ਕਿ  ਉਹ ਲੋਕਾਂ ਦੇ ਕੋਲ ਜਾਣਗੇ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਨੋਟਬੰਦੀ ਦੀ ਵਜ੍ਹਾ ਨਾਲ ਕਿੰਨ੍ਹਾ ਕਾਲ਼ਾ ਪੈਸਾ ਬਾਹਰ ਤੋਂ ਆਇਆ ਅਤੇ ਨਾਲ ਹੀ ਜੀ.ਐਸ.ਟੀ ਨੂੰ ਲੈ ਕੇ ਵੀ ਲੋਕਾਂ ਨੂੰ ਸਮਝਾਵਾਗੇ ਕਿ ਜੋ ਲੋਕ ਪਹਿਲਾਂ ਸਰਕਾਰ ਨੂੰ ਟੈਕਸ ਨਹੀਂ ਦੇ ਰਹੇ ਸਨ।

Somabhai ModiSomabhai Modi

ਉਹੀ ਹੁਣ ਈਮਾਨਦਾਰੀ ਨਾਲ ਟੈਕਸ ਦੇ ਰਹੇ ਹਨ। ਅਪਣੇ ਭਰਾ ਨਰੇਂਦਰ ਮੋਦੀ ਦੇ ਕਾਰਜਕਾਲ ਦੇ ਬਾਰੇ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੱਡੇ ਭਰੇ ਦੇ ਤੌਰ ਉਤੇ ਨਹੀਂ ਸਗੋਂ ਦੇਸ਼ ਦੇ ਆਮ ਨਾਗਰਿਕ ਦੀ ਹੈਸਿਅਤ ਨਾਲ ਪ੍ਰਧਾਨ ਮੰਤਰੀ ਦੇ ਚਾਰ ਸਾਲ ਦੇ ਕਾਰਜਕਾਲ ਨੂੰ ਬੇਹੱਦ ਸਫਲ ਮੰਨਦੇ ਹਨ। ਉਥੇ ਹੀ ਰਾਮ ਮੰਦਰ ਦੇ ਮੁੱਦੇ ਉਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਮੰਦਰ ਬਣੇਗਾ ਤਾਂ ਉਹ ਦਰਸ਼ਨ ਕਰਨ ਜਰੂਰ ਜਾਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement