ਪ੍ਰਗਿਆ ਨੇ ਕਾਂਗਰਸ ਵਿਧਾਇਕ ਨੂੰ ਸਿੱਖ ਕਤਲੇਆਮ ਦੀ ਯਾਦ ਦਿਵਾਈ

ਸਪੋਕਸਮੈਨ ਸਮਾਚਾਰ ਸੇਵਾ
Published Dec 1, 2019, 9:27 am IST
Updated Dec 1, 2019, 9:27 am IST
ਕਿਹਾ-ਕਾਂਗਰਸੀਆਂ ਕੋਲ ਲੋਕਾਂ ਨੂੰ ਜ਼ਿੰਦਾ ਸਾੜਨ ਦਾ ਤਜਰਬਾ ਹੈ
Pragya Thakur reminds Congress of 1984
 Pragya Thakur reminds Congress of 1984

ਕਿਹਾ-ਕਾਂਗਰਸੀਆਂ ਕੋਲ ਲੋਕਾਂ ਨੂੰ ਜ਼ਿੰਦਾ ਸਾੜਨ ਦਾ ਤਜਰਬਾ ਹੈ
ਭਾਜਪਾ ਸੰਸਦ ਮੈਂਬਰ ਦਾ ਐਲਾਨ-8 ਦਸੰਬਰ ਨੂੰ ਵਿਧਾਇਕ ਦੇ ਘਰ ਪੁੱਜਾਂਗੀ, ਮੈਨੂੰ ਸਾੜ ਦਿਉ

ਭੋਪਾਲ : ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਦੁਆਰਾ ਜ਼ਿੰਦਾ ਸਾੜੇ ਜਾਣ ਦੀ ਧਮਕੀ ਦਿਤੇ ਜਾਣ ਮਗਰੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਕਿ ਕਾਂਗਰਸੀਆਂ ਕੋਲ ਲੋਕਾਂ ਨੂੰ ਜ਼ਿੰਦਾ ਸਾੜਨ ਦਾ ਪੁਰਾਣਾ ਤਜਰਬਾ ਹੈ ਜਿਵੇਂ ਉਨ੍ਹਾਂ 1984 ਦੇ ਕਤਲੇਆਮ ਦੌਰਾਨ ਸਿੱਖਾਂ ਨੂੰ ਜ਼ਿੰਦਾ ਸਾੜਿਆ ਸੀ। ਠਾਕੁਰ ਨੇ ਕਿਹਾ ਕਿ ਉਹ ਉਸ ਨੂੰ ਸਾੜਨ ਦੀ ਧਮਕੀ ਦੇਣ ਵਾਲੇ ਰਾਜਗੜ੍ਹ ਦੇ ਵਿਧਾਇਕ ਗੋਵਰਧਨ ਦਾਂਗੀ ਦੇ ਘਰੇ ਅੱਠ ਦਸੰਬਰ ਦੀ ਸ਼ਾਮ ਚਾਰ ਵਜੇ ਪਹੁੰਚੇਗੀ।

Advertisement


ਪ੍ਰਗਿਆ ਦੁਆਰਾ ਨੱਥੂਰਾਮ ਗੌਡਸੇ ਨੂੰ ਦੇਸ਼ਭਗਤ ਦੱਸੇ ਜਾਣ 'ਤੇ ਵਿਵਾਦ ਛਿੜਨ ਮਗਰੋਂ ਉਕਤ ਵਿਧਾਇਕ ਨੇ ਕਲ ਕਿਹਾ ਸੀ ਕਿ ਜੇ ਪ੍ਰਗਿਆ ਉਸ ਦੇ ਹਲਕੇ ਵਿਚ ਆਈ ਤਾਂ ਉਸ ਨੂੰ ਜ਼ਿੰਦਾ ਸਾੜ ਦਿਤਾ ਜਾਵੇਗਾ। ਬਾਅਦ ਵਿਚ ਦਾਂਗੀ ਨੇ ਅਪਣੀ ਟਿਪਣੀ ਲਈ ਮਾਫ਼ੀ ਮੰਗ ਲਈ ਸੀ। ਵਿਧਾਇਕ ਦੀ ਧਮਕੀ ਦੇ ਜਵਾਬ ਵਿਚ ਪ੍ਰਗਿਆ ਨੇ ਟਵਿਟਰ 'ਤੇ ਕਿਹਾ, '1984 ਵਿਚ ਸਿੱਖਾਂ ਨੂੰ ਅਤੇ ਨੈਨਾ ਸਾਹਨੀ ਨੂੰ ਤੰਦੂਰ ਵਿਚ ਜ਼ਿੰਦਾ ਸਾੜਨ ਦਾ ਕਾਂਗਰਸੀਆਂ ਨੂੰ ਅਨੁਭਵ ਹੈ'।

Sadhvi Pragya ThakurSadhvi Pragya Thakur

'ਰਾਹੁਲ ਨੇ ਮੈਨੂੰ ਅਤਿਵਾਦੀ ਕਿਹਾ ਅਤੇ ਉਸ ਦੇ ਵਿਧਾਇਕ ਨੇ ਮੈਨੂੰ ਸਾੜਨ ਦੀ ਧਮਕੀ ਦਿਤੀ। ਠੀਕ ਹੈ ਤਾਂ ਮੈਂ ਆ ਰਹੀ ਹਾਂ ਉਸ ਦੇ ਨਿਵਾਸ ਮੁਲਤਾਨਪੁਰਾ 'ਤੇ ਅੱਠ ਦਸੰਬਰ 2019 ਨੂੰ ਸ਼ਾਮ ਚਾਰ ਵਜੇ, ਮੈਨੂੰ ਸਾੜ ਦਿਉ।' ਪ੍ਰਗਿਆ ਨੇ ਅਪਣੀ ਟਿਪਣੀ ਲਈ ਮਾਫ਼ੀ ਮੰਗਦਿਆਂ ਕਿਹਾ ਸੀ ਕਿ ਉਸ ਨੇ ਨੱਥੂਰਾਮ ਗੌਡਸੇ ਨੂੰ ਦੇਸ਼ਭਗਤ ਨਹੀਂ ਕਿਹਾ ਸੀ ਅਤੇ ਉਸ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

Nathuram GodseNathuram Godse

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement