
ਉਰਮਿਲਾ ਹੁਣ ਸ਼ਿਵਸੈਨਾ ਦੇ ਨਾਲ ਆਪਣੀ ਰਾਜਨੀਤੀ ਦੀ ਦੂਜੀ ਪਾਰੀ ਖੇਡ ਰਹੀ ਹੈ।
ਨਵੀਂ ਦਿੱਲੀ - ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ ਹੈ। ਉਹ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੌਜੂਦਗੀ ਵਿਚ ਪਾਰਟੀ ਵਿੱਚ ਸ਼ਾਮਲ ਹੋਏ।
Actor-turned-politician Urmila Matondkar joins Shiv Sena
ਇਸ ਤੋਂ ਪਹਿਲਾਂ ਉਹ ਇੱਕ ਕਾਂਗਰਸੀ ਨੇਤਾ ਸੀ ਅਤੇ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਚੋਣਾਂ ਵੀ ਲੜ ਚੁੱਕੀ ਹੈ। ਉਰਮਿਲਾ ਹੁਣ ਸ਼ਿਵਸੈਨਾ ਦੇ ਨਾਲ ਆਪਣੀ ਰਾਜਨੀਤੀ ਦੀ ਦੂਜੀ ਪਾਰੀ ਖੇਡ ਰਹੀ ਹੈ।
Actor-turned-politician Urmila Matondkar joins Shiv Sena
ਮੰਗਲਵਾਰ ਨੂੰ ਉਰਮਿਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਤੇ ਉਨ੍ਹਾਂ ਅਤੇ ਦੂਸਰੀ ਪਾਰਟੀ ਦੇ ਹੋਰ ਨੇਤਾਵਾਂ ਦੀ ਹਾਜ਼ਰੀ ਵਿਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਲਈ। ਸੰਭਾਵਨਾ ਹੈ ਕਿ ਉਹ ਗਵਰਨਰ ਦੇ ਕੋਟਾ ਵੱਲੋਂ ਵਿਧਾਨ ਸਭਾ ਵਿਚ ਸ਼ਾਮਲ ਹੋ ਸਕਦੀ ਹੈ।