
ਕਿਹਾ, ਅੰਨਦਾਤਾ ਸੜਕਾਂ ’ਤੇ ਧਰਨਾ ਦੇ ਰਹੇ ਅਤੇ ‘ਝੂਠ’ ’ਤੇ ਭਾਸ਼ਣ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਸ ਨੂੰ ਹੰਕਾਰ ਛੱਡ ਕੇ ਕਿਸਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਦੇਣਾ ਚਾਹੀਦਾ ਹੈ।
rahul gandhi and modi
ਉਨ੍ਹਾਂ ਟਵੀਟ ਕੀਤਾ, ‘‘ਅੰਨਦਾਤਾ ਸੜਕਾਂ-ਮੈਦਾਨਾਂ ’ਚ ਧਰਨਾ ਦੇ ਰਹੇ ਹਨ ਅਤੇ ‘ਝੂਠ’ ਟੀਵੀ ’ਤੇ ਭਾਸ਼ਣ। ਕਿਸਾਨ ਦੀ ਮਿਹਨਤ ਦਾ ਸਾਡੇ ਸਾਰਿਆਂ ’ਤੇ ਕਰਜ਼ ਹੈ। ਇਹ ਕਰਜ਼ ਉਨ੍ਹਾਂ ਨੂੰ ਇਨਸਾਫ਼ ਅਤੇ ਹੱਕ ਦੇ ਕੇ ਹੀ ਉਤਰੇਗਾ, ਨਾ ਕਿ ਉਨ੍ਹਾਂ ਨੂੰ ਲਾਠੀਆਂ ਮਾਰ ਕੇ ਅਤੇ ਹੰਝੂ ਗੈਸ ਚਲਾ ਕੇ।’’ ਕਾਂਗਰਸ ਆਗੂ ਨੇ ਕਿਹਾ, ‘‘ਜਾਗੋ, ਹੰਕਾਰ ਦੀ ਕੁਰਸੀ ਤੋਂ ਉਤਰ ਕੇ ਸੋਚੋ ਅਤੇ ਕਿਸਾਨ ਦਾ ਅਧਿਕਾਰ ਦਿਉ।’’
Rahul Gandhi
ਕਾਬਲੇਗੌਰ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਵਿੱਟਰ ਜ਼ਰੀਏ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਕਿਸਾਨੀ ਮੁੱਦੇ 'ਤੇ ਵੀ ਉਹ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ। ਪੰਜਾਬ ਵਿਚ ਕਿਸਾਨਾਂ ਦੇ ਹੱਕ ਉਹ ਟਰੈਕਟਰ ਰੈਲੀ ਵੀ ਕੱਢ ਚੁਕੇ ਹਨ।