
ਭਾਰਤੀ ਉਦਯੋਗ ਵਿਕਾਸ ਕਰਨਾ ਚਾਹੁੰਦੇ ਹਨ, ਪਰ ਕਿਸਾਨਾਂ ਦੀ ਕੀਮਤ 'ਤੇ ਨਹੀਂ : ਈਰਾਨੀ
ਨਵੀਂ ਦਿੱਲੀ, 1 ਦਸੰਬਰ : ਸਰਕਾਰ ਵਲੋਂ ਕੀਤਾ ਗਿਆ ਖੇਤੀਬਾੜੀ ਸੁਧਾਰ ਗਲੋਬਲ ਪੱਧਰ 'ਤੇ ਇਹ ਸੰਕੇਤ ਦਿੰਦਾ ਹੈ ਕਿ ਭਾਰਤੀ ਉਦਯੋਗ ਦੇਸ਼ ਦੇ ਕਿਸਾਨ ਭਾਈਚਾਰੇ ਦੇ ਹਿੱਤਾਂ ਨਾਲ ਸਮਝੌਤਾ ਕੀਤੇ ਬਿਨਾਂ ਵਿਕਾਸ ਕਰਨਾ ਚਾਹੁੰਦਾ ਹੈ। ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਮੰਗਲਵਾਰ ਨੂੰ ਇਹ ਟਿੱਪਣੀ ਕੀਤੀ।
ਈਰਾਨੀ ਨੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਵਲੋਂ ਆਯੋਜਤ ਇਕ ਸੰਮੇਲਨ 'ਚ ਕਿਹਾ, ''ਪ੍ਰਧਾਨ ਮੰਤਰੀ ਦੀ ਅਗਵਾਈ 'ਚ ਕਿਤਾ ਗਿਆ ਖੇਤੀ ਸੁਧਾਰ ਦੁਨੀਆਂ ਅਤੇ ਖ਼ਾਸ ਤੌਰ 'ਤੇ ਭਾਰਤੀ ਭਾਈਚਾਰੇ, ਉਦਯੋਗ ਅਤੇ ਕਿਸਾਨਾਂ ਨੂੰ ਦੱਸਦਾ ਹੈ ਕਿ ਉਦਯੋਗ ਵਿਕਸਿਤ ਹੋਣਾ ਚਾਹੁੰਦਾ ਹੈ ਪਰ ਸਾਡੇ ਕਿਸਾਨ ਭਾਈਚਾਰਿਆਂ ਦੀ ਕੀਮਤ 'ਤੇ ਨਹੀਂ।'' ਹਾਲਾਂਕਿ, ਕਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਲੇ ਕਿਸੇ ਵਿਸ਼ੇਸ਼ ਖੇਤੀਬਾੜੀ ਸੁਧਾਰ ਦਾ ਜ਼ਿਕਰ ਨਹੀਂ ਕੀਤਾ।
ਇਸ ਦੇ ਇਲਾਵਾ ਈਰਾਨੀ ਨੇ ਕਿਹਾ ਕਿ ਮੌਜੂਦਾ ਸੈਸ਼ਨ 'ਚ ਭਾਰਤੀ ਕਪਾਹ ਨਿਗਮ ਵਲੋਂ ਕੀਤੀ ਗਈ 7500 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਕਪਾਹ ਖੇਤੀ ਤੋਂ ਪੰਜ ਲੱਖ ਤੋਂ ਵੱਧ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ 7500 ਕਰੋੜ ਰੁਪਏ ਵਿਚੋਂ 6314 ਕਰੋੜ ਰੁਪਏ ਪਹਿਲਾਂ ਹੀ ਇਨ੍ਹਾਂ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਟਰਾਂਸਫ਼ਰ ਹੋ ਚੁੱਕੇ ਹਨ।
(ਪੀਟੀਆਈ)