
'ਨੌਜਵਾਨਾਂ ਦਾ ਲਿਖ਼ਤੀ ਪੇਪਰ ਜਲਦੀ ਹੀ ਲਿਆ ਜਾਵੇ ਤਾਂ ਜੋ ਉਹ ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰ ਸਕਣ'
ਚੰਡੀਗੜ੍ਹ : ਲੋਕ ਸਭਾ ਵਿਚ ਪੰਜਾਬ ਦੀ ਰਹਿਨੁਮਾਈ ਕਰਦਿਆਂ ਭਗਵੰਤ ਮਾਨ ਨੇ ਆਪਣੀਆਂ ਮੰਗਾਂ ਰੱਖੀਆਂ। ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਹਲਕੇ ਤੋਂ 4 ਹਜ਼ਾਰ ਲੜਕਿਆਂ ਨੇ ਪਟਿਆਲਾ ਕੈਂਟ ਵਿਖੇ ਫਿਜ਼ੀਕਲ ਟੈਸਟ ਪਾਸ ਕੀਤਾ ਸੀ ਪਰ ਕੋਰੋਨਾਕਾਲ ਦੌਰਾਨ ਉਨ੍ਹਾਂ ਦੇ ਲਿਖ਼ਤੀ ਪੇਪਰ ਦੀ ਤਰੀਕ ਅੱਗੇ ਕਰ ਦਿੱਤੀ ਗਈ ਸੀ।
Bhagwant Mann
ਇਨ੍ਹਾਂ ਹੀ ਨਹੀਂ ਸਗੋਂ ਜਿਹੜੀ ਦੁਬਾਰਾ ਪੇਪਰ ਦੀ ਤਰੀਕ ਮਿਥੀ ਗਈ ਸੀ ਉਹ ਵੀ ਕੈਂਸਲ ਕਰ ਦਿਤੀ ਗਈ। ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਉਹ ਬਹੁਤ ਮੁਸ਼ੱਕਤ ਕਰ ਕੇ ਇਥੋਂ ਤੱਕ ਪਹੁੰਚਦੇ ਹਨ ਅਤੇ ਇਸ ਤਰ੍ਹਾਂ ਨੌਕਰੀਆਂ ਲੈਣ ਲਈ ਕੀਤੀ ਉਨ੍ਹਾਂ ਦੀ ਮਿਹਨਤ ਨਿਹਫਲ਼ ਜਾਂਦੀ ਹੈ।
Bhagwant Mann
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਰੀਬ 20 ਹਜ਼ਾਰ ਨੌਜਵਾਨ ਅਜਿਹੇ ਹਨ ਜਿਹੜੇ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਵਲੋਂ ਮੈਂ ਡਿਫੈਂਸ ਮਨਿਸਟਰੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਲਿਖ਼ਤੀ ਪੇਪਰ ਦੀ ਤਰੀਕ ਜਲਦ ਤੋਂ ਜਲਦ ਤੈਅ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਸੁਫ਼ਨੇ ਵੀ ਸਾਕਾਰ ਹੋ ਸਕਣ।
Bhagwant Mann
ਮਾਨ ਨੇ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਲਿਖ਼ਤੀ ਪੇਪਰ ਜਲਦੀ ਹੀ ਲਿਆ ਜਾਵੇ ਤਾਂ ਜੋ ਉਹ ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰ ਸਕਣ।