ਤਾਜ ਮਹਿਲ ਦੀਆਂ ਟਿਕਟਾਂ ਤੋਂ ਹੋਈ 145 ਕਰੋੜ ਦੀ ਕਮਾਈ 
Published : Jan 2, 2019, 12:10 pm IST
Updated : Jan 2, 2019, 12:20 pm IST
SHARE ARTICLE
145 crores earned from Taj Mahal tickets
145 crores earned from Taj Mahal tickets

ਤਾਜ ਮਹਿਲ ਦੀਆਂ ਟਿਕਟਾਂ ਦੀ ਵਿਕਰੀ ਨਾਲ ਭਾਰਤੀ ਪੁਰਾਤਤਵ ਸਰਵੇਖਣ (ਏਡੀਏ) ਅਤੇ ਆਗਰਾ ਵਿਕਾਸ ਅਥਾਰਟੀ ਦੇ ਖਜਾਨੇ ਵਿਚ 145 ਕਰੋਡ਼ ਰੁਪਏ ਤੋਂ ਜ਼ਿਆਦਾ ਆਏ ਹਨ।...

ਆਗਰਾ : ਤਾਜ ਮਹਿਲ ਦੀਆਂ ਟਿੱਕਟਾਂ ਦੀ ਵਿਕਰੀ ਨਾਲ ਭਾਰਤੀ ਪੁਰਾਤਤਵ ਸਰਵੇਖਣ (ਏਡੀਏ) ਅਤੇ ਆਗਰਾ ਵਿਕਾਸ ਅਥਾਰਟੀ ਦੇ ਖਜਾਨੇ ਵਿਚ 145 ਕਰੋੜ ਰੁਪਏ ਤੋਂ ਜ਼ਿਆਦਾ ਆਏ ਹਨ। ਸਾਲ 2018 ਵਿਚ ਤਾਜ ਮਹਿਲ ਦੇ ਟਿਕਟਾਂ ਦੀ ਵਿਕਰੀ ਦੇ ਕਾਰਨ ਸਭ ਤੋਂ ਜ਼ਿਆਦਾ ਖਜ਼ਾਨਾ ਏਐਸਆਈ ਦਾ ਭਰਿਆ ਹੈ। ਇਹ ਹਾਲ ਤਾਂ ਤਾਜ ਮਹਿਲ ਦੇ ਪੂਰਬੀ ਅਤੇ ਪੱਛਮੀ ਗੇਟ ਕਾਉਂਟਰਾਂ ਤੋਂ ਹੋਈ ਟਿਕਟਾਂ ਦੀ ਵਿਕਰੀ ਦਾ ਹੈ। ਆਨਲਾਈਨ ਟਿਕਟਾਂ ਦੀ ਵਿਕਰੀ ਦੇ ਅੰਕੜੇ ਜਨਤਕ ਕੀਤੇ ਜਾਣਗੇ ਤਾਂ 50 ਤੋਂ 60 ਕਰੋੜ ਰੁਪਏ ਦੀ ਕਮਾਈ ਹੋਰ ਵੱਧ ਜਾਵੇਗੀ।

Taj MahalTaj Mahal

ਤਾਜ ਮਹਿਲ 'ਤੇ ਭਾਰਤੀ ਸੈਲਾਨੀਆਂ ਲਈ ਟਿਕਟ ਦਰ 50 ਅਤੇ ਵਿਦੇਸ਼ੀਆਂ ਲਈ 1100 ਰੁਪਏ ਹੈ। ਸਾਰਕ ਅਤੇ ਬਿਮਸਟੈਕ ਦੇਸ਼ਾਂ ਦੇ ਸੈਲਾਨੀਆਂ ਲਈ 540 ਰੁਪਏ ਦਾ ਟਿਕਟ ਹੈ। ਇਸ ਤੋਂ ਇਲਾਵਾ 10 ਦਸੰਬਰ ਤੋਂ ਮੁੱਖ ਗੁੰਬਦ ਤੱਕ ਜਾਣ ਲਈ 200 ਰੁਪਏ ਦੀ ਵੱਧ ਫ਼ੀਸ ਲਗਾਈ ਗਈ ਹੈ। ਸਾਲ 2018 ਵਿਚ ਤਾਜ ਮਹਿਲ ਦੇ ਟਿਕਟ ਕਾਉਂਟਰਾਂ ਤੋਂ 61 ਲੱਖ ਭਾਰਤੀ ਅਤੇ 9 ਲੱਖ ਵਿਦੇਸ਼ੀ ਸੈਲਾਨੀਆਂ ਦੀਆਂ ਟਿਕਟਾਂ ਵਿਕੀਆਂ ਹਨ। 2018 ਵਿਚ ਇਸ ਤਰ੍ਹਾਂ ਲਗਭੱਗ 145 ਕਰੋੜ ਰੁਪਏ ਦੀ ਕਮਾਈ ਸਿਰਫ਼ ਟਿਕਟਾਂ ਦੀ ਵਿਕਰੀ ਤੋਂ ਹੀ ਹੋਈ ਹੈ।

ਇਸ ਵਿਚ 55 ਕਰੋਡ਼ ਰੁਪਏ ਤੋਂ ਜ਼ਿਆਦਾ ਆਗਰਾ ਵਿਕਾਸ ਅਥਾਰਟੀ ਦੇ ਖਜ਼ਾਨੇ ਵਿਚ ਖਜਾਨਚੀ ਦੇ ਤੌਰ 'ਤੇ ਜਾਣਗੇ। ਅਥਾਰਟੀ ਵਿਦੇਸ਼ੀਆਂ ਤੋਂ 500 ਰੁਪਏ ਅਤੇ ਭਾਰਤੀ ਸੈਲਾਨੀਆਂ ਤੋਂ 10 ਰੁਪਏ ਖਜਾਨਚੀ ਦੇ ਤੌਰ 'ਤੇ ਲੈਂਦਾ ਹੈ। ਕਾਊਂਟਰ ਦੇ ਮੁਕਾਬਲੇ ਆਨਲਾਈਨ ਟਿੱਕਟਾਂ ਦੀ ਵਿਕਰੀ ਇਨੀਂ ਦਿਨੀਂ ਲਗਭੱਗ ਅੱਧੀ ਹੈ। ਏਐਸਆਈ ਕੋਲ ਆਨਲਾਈਨ ਟਿਕਟਾਂ ਦੀ ਵਿਕਰੀ ਦੀ ਗਿਣਤੀ ਨਹੀਂ ਹੈ। ਅਜਿਹੇ 'ਚ 50 ਫ਼ੀ ਸਦੀ ਵੀ ਸੈਲਾਨੀ ਮੰਨ ਗਏ ਤਾਂ ਖਜ਼ਾਨੇ ਵਿਚ 50 ਤੋਂ 60 ਕਰੋੜ ਰੁਪਏ ਹੋਰ ਵੱਧ ਸਕਦੇ ਹਨ। ਤਾਜਮਹਿਲ ਤੇ ਏਐਸਆਈ ਨੇ ਭੀੜ ਪ੍ਰਬੰਧਨ ਦੇ ਨਾਮ 'ਤੇ 200 ਰੁਪਏ ਤੋਂ ਇਲਾਵਾ ਟਿਕਟ ਮੁੱਖ ਗੁੰਬਦ ਲਈ ਲਗਾ ਦਿਤਾ।  

Taj MahalTaj Mahal

ਚਮੇਲੀ ਫਰਸ਼ ਤੋਂ ਉਤੇ ਉਹੀ ਸੈਲਾਨੀ ਜਾ ਸਕਦੇ ਹਨ, ਜਿਨ੍ਹਾਂ ਨੇ 200 ਰੁਪਏ ਦਾ ਟਿਕਟ ਲਿਆ ਹੋਵੇ। ਸ਼ੁਰੂਆਤ ਵਿਚ ਤਾਂ 35 ਫ਼ੀ ਸਦੀ ਸੈਲਾਨੀ ਹੀ ਤਾਜ ਦਾ ਟਿਕਟ ਲੈ ਰਹੇ ਸਨ ਪਰ ਬਾਅਦ ਵਿਚ 50 ਫ਼ੀਸਦੀ ਭਾਰਤੀ ਅਤੇ 99 ਫ਼ੀਸਦੀ ਵਿਦੇਸ਼ੀ ਸੈਲਾਨੀ 200 ਰੁਪਏ ਤੋਂ ਇਲਾਵਾ ਟਿਕਟ ਨੂੰ ਖਰੀਦਣ ਲੱਗੇ। ਇਸ ਤਰ੍ਹਾਂ ਵਿਦੇਸ਼ੀ ਸੈਲਾਨੀ 1100 ਦੀ ਜਗ੍ਹਾ 1300 ਅਤੇ ਭਾਰਤੀ ਸੈਲਾਨੀ 50 ਦੀ ਥਾਂ 250 ਰੁਪਏ ਦਾ ਟਿਕਟ ਖਰੀਦਣ ਲੱਗੇ ਹਨ। ਹਰ ਸੈਲਾਨੀ ਲਈ 200 ਰੁਪਏ ਦੀ ਫ਼ੀਸ਼ ਹੋਣ ਦੇ ਕਾਰਨ ਏਐਸਆਈ ਦੇ ਖਜ਼ਾਨੇ ਵਿਚ ਸਿਰਫ਼ ਦਸੰਬਰ ਦੇ ਮਹੀਨੇ ਵਿਚ ਹੀ 8 ਕਰੋਡ਼ ਰੁਪਏ ਜ਼ਿਆਦਾ ਆਏ ਹਨ। ਮੁੱਖ ਗੁੰਬਦ ਦੇ ਟਿਕਟ ਤੋਂ ਏਐਸਆਈ ਦਾ ਖਜ਼ਾਨਾ ਚਾਰ ਗੁਣਾ ਤੱਕ ਜ਼ਿਆਦਾ ਭਰ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement