ਨਵੇਂ ਸਾਲ 'ਤੇ ਨਿਊਜ਼ ਐਂਕਰਸ ਨੇ ਆਨ ਏਅਰ ਪੀਤੀ ਸ਼ਰਾਬ, ਵੀਡੀਓ ਹੋਈ ਵਾਇਰਲ 
Published : Jan 2, 2019, 3:06 pm IST
Updated : Jan 2, 2019, 5:09 pm IST
SHARE ARTICLE
CNN Televise news Anchors getting drunk
CNN Televise news Anchors getting drunk

ਨਵੇਂ ਸਾਲਦੀ ਸ਼ਾਮ ਨੂੰ ਲੋਕ ਜਸ਼ਨ 'ਚ ਡੂਬੇ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਲੋਕ ਪਾਰਟੀ ਅਤੇ ਆਤਿਸ਼ਬਾਜੀ ਦੀ ਤਿਆਰੀ ਕਰ ਰਹੇ ਸਨ।  ਇਸ 'ਚ ਸੋਮਵਾਰ ਨੂੰ ਇਕ ਟੀਵੀ ...

ਵਾਸ਼ਿੰਗਟਨ: ਨਵੇਂ ਸਾਲਦੀ ਸ਼ਾਮ ਨੂੰ ਲੋਕ ਜਸ਼ਨ 'ਚ ਡੂਬੇ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਲੋਕ ਪਾਰਟੀ ਅਤੇ ਆਤਿਸ਼ਬਾਜੀ ਦੀ ਤਿਆਰੀ ਕਰ ਰਹੇ ਸਨ।  ਇਸ 'ਚ ਸੋਮਵਾਰ ਨੂੰ ਇਕ ਟੀਵੀ ਸ਼ੋਅ 'ਚ  ਸ਼ੋਅ ਦੇ ਦੌਰਾਨ ਸ਼ਰਾਬ ਦਾ ਸੇਵਨ ਕਰ ਰਹੇ ਸੀ। ਚੈਨਲ ਦੇ ਐਕਰਸ ਐਂਡਰਸਨ ਕੂਪਰ, ਡਾਨ ਲੇਮਨ, ਬਰੁਕ ਬਾਲਡਵਿਨ ਅਤੇ ਰੈਂਡੀ ਕਾਏ ਆਨ- ਏਅਰ ਸ਼ਰਾਬ ਪੀ ਰਹੇ ਸਨ। 

CNN News Anchors CNN News Anchors

ਇੰਨਾ ਹੀ ਨਹੀਂ, ਉਹ ਘਰਾਂ 'ਚ ਬੈਠੇ ਲੋਕਾਂ ਨੂੰ ਵੀ ਸ਼ਰਾਬ ਸੇਵਨ ਅਤੇ ਅਪਣੇ ਨਾਲ ਜੁੜਣ ਲਈ ਪ੍ਰੇਰਿਤ ਕਰ ਰਹੇ ਸਨ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਸੀਐਨਐਨ ਦੀ ਸਲਾਨਾ ਪਰੰਪਰਾ ਹੈ, ਜਿਸ 'ਚ ਚੈਨਲ ਦੇ ਐਂਕਰਸ ਆਨ ਏਅਰ ਸ਼ਰਾਬ ਦਾ ਸੇਵਨ ਕਰਦੇ ਹਨ। ਹਾਲਾਂਕਿ ਅਜਿਹਾ ਕਰਨ ਵਾਲਾ ਸੀਐਨਐਨ ਇਕੱਲਾ ਨਿਊਜ਼ ਚੈਨਲ ਨਹੀਂ ਸੀ।

CNN News Anchors CNN News Anchors

ਫਾਕਸ ਨਿਊਜ ਵੀ ਨਵੇਂ ਸਾਲ ਦੇ ਮੌਕੇ ਅਜਿਹੇ ਕਈ ਸਪੈਸ਼ਲ ਪ੍ਰੋਗਰਾਮ ਦਾ ਲਾਇਵ ਪ੍ਰਸਾਰਣ ਕਰਦਾ ਹੈ, ਜਿਸ 'ਚ ਐਂਕਰਸ ਆਨ ਏਅਰ ਮਿਸ਼ਰਤ ਪਾਣੀ ਪਰਦਾਥ ਦਾ ਪੀਂਦੇ ਹਨ। ਹਾਲਾਂਕਿ ਸੀਐਨਐਨ ਦੇ ਇਸ ਪ੍ਰੋਗਰਾਮ ਦਾ ਮੁੱਖ ਸਿਰਫ ਸ਼ਰਾਬ ਪੀਣਾ ਹੀ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ 'ਚ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਸੀਐਨਐਨ ਨਵੇਂ-ਨਵੇਂ ਪ੍ਰਯੋਗ ਕਰ ਰਿਹਾ ਹੈ।  ਇਸ ਤੋਂ ਪਹਿਲਾਂ ਸੀਐਨਐਨ ਨੇ ਆਨ-ਏਅਰ ਮੇਜਬਾਨਾਂ ਦੇ ਕੰਨ ਛੇਦੇ ਸਨ। 

CNN News Anchors CNN News Anchors

ਦੱਸ ਦਈਏ ਕਿ ਪੱਤਰਕਾਰਾਂ ਨੂੰ ਨਵੇਂ ਸਾਲ ਦੇ ਮੌਕੇ ਟਾਈਮਸ ਸਕਵਾਇਰ 'ਚ ਇਕ ਪਰੋਗਰਾਮ 'ਚ ਸ਼ਾਮਿਲ ਹੋਣ ਲਈ ਸੱਦਾ ਦਿਤਾ ਗਿਆ ਸੀ। ਇਸ ਪਰੋਗਰਾਮ ਦਾ ਮੁੱਖ ਉਦੇਸ਼ ਪੈ੍ਰਸ ਦੀ ਆਜ਼ਾਦੀ ਦਾ ਸਨਮਾਨ ਕਰਨਾ ਸੀ। ਧਿਆਨ ਯੋਗ ਹੈ ਕਿ 2018 'ਚ ਪੱਤਰਕਾਰਾਂ ਦੀ ਹੱਤਿਆਵਾਂ ਦੇ ਮਾਮਲੇ ਦੋ ਗੁਣੇ ਹੋ ਗਏ ਹਨ,  ਜਿਸ ਤੋਂ ਬਾਅਦ ਇਸ ਪਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਨਿਊਜ ਐਂਕਰਸ ਨੇ ਸ਼ਰਾਬ ਪੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement