
ਹਰਿਆਣਾ ਵਿੱਚ, ਡਰਾਈ ਰਨ ਪੰਚਕੂਲਾ ਵਿੱਚ ਕਰਵਾਇਆ ਜਾਏਗਾ।
ਚੰਡੀਗੜ੍ਹ: ਕੋਰੋਨਾ ਦੇ ਗ੍ਰਾਫ ਵਿਚ ਕਮੀ ਹੋਣ ਦੇ ਕਰਕੇ ਕੋਵਿਡ ਦੇ ਟੀਕਾਕਰਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਦੇ ਨਿਰਦੇਸ਼ਾਂ 'ਤੇ, ਅੱਜ ਪੰਜਾਬ ਅਤੇ ਹਰਿਆਣਾ 'ਚ ਕੋਵਿਡ-19 ਟੀਕਾਕਰਣ ਲਈ ਡਰਾਈ ਰਨ ਦਾ ਆਯੋਜਨ ਕਰਨਗੇ। ਇਸ ਤੋਂ ਪਹਿਲਾਂ ਦੇਸ਼ ਦੇ ਚਾਰ ਸੂਬਿਆਂ ਦੇ ਦੋ-ਦੋ ਜ਼ਿਲਿਆਂ 'ਚ ਵੈਕਸੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡ੍ਰਾਈ ਰਨ ਕੀਤਾ ਗਿਆ ਸੀ। ਹਾਲਾਂਕਿ ਅੱਜ ਸੂਬਾ ਸਰਕਾਰਾਂ ਆਪਣੇ ਸਲੈਕਟਡ ਸਾਇਟਸ 'ਤੇ ਡ੍ਰਾਈ ਰਨ ਕਰਕੇ ਤਿਆਰੀਆਂ ਪਰਖੇਗੀ।
ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ 2 ਅਤੇ 3 ਜਨਵਰੀ ਨੂੰ ਪਟਿਆਲੇ ਵਿੱਚ ਇਹ ਮੁਹਿੰਮ ਚਲਾਏਗੀ। ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੀ ਚੋਣ ਕੀਤੀ ਹੈ ਜਿਥੇ ਡਰਾਈ ਰਨ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਕਰਵਾਇਆ ਜਾਵੇਗਾ।
ਜਾਣੋ ਕਿੱਥੇ ਕਿੱਥੇ ਕਰਨਗੇ DRY RUN
ਹਰਿਆਣਾ ਵਿੱਚ, ਡਰਾਈ ਰਨ ਪੰਚਕੂਲਾ ਵਿੱਚ ਕਰਵਾਇਆ ਜਾਏਗਾ। ਜ਼ਿਲ੍ਹਾ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨੂੰ ਡਰਾਈ ਰਨ ਲਈ ਚੁਣਿਆ ਗਿਆ ਸੀ, ਜਿਸਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਟੀਕਾਕਰਨ ਰੋਲ-ਆਉਟ ਲਈ ਰੱਖੇ ਗਏ ਢਾਂਚੇ ਦੀ ਜਾਂਚ ਕਰਨਾ ਸੀ।
ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਕੇਰਲ 'ਚ ਰਾਜਧਾਨੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਹਿਰਾਂ 'ਚ ਵੀ ਡ੍ਰਾਈ ਰਨ ਦਾ ਪ੍ਰੋਗਰਾਮ ਹੋਵੇਗਾ। ਸਾਰੇ ਸੂਬਿਆਂ 'ਚ ਹੋਣ ਵਾਲੇ ਡ੍ਰਾਈ ਰਨ 20 ਦਸੰਬਰ, 2020 ਨੂੰ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਜ਼ ਦੇ ਮੁਤਾਬਕ ਹੋਣਗੇ।