ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ, FREE ਪਾਣੀ 'ਤੇ 31 ਮਾਰਚ ਤੱਕ ਮਿਲ ਰਹੀ ਛੂਟ
Published : Jan 2, 2021, 12:28 pm IST
Updated : Jan 2, 2021, 12:35 pm IST
SHARE ARTICLE
KEJRIWAL
KEJRIWAL

ਕੇਜਰੀਵਾਲ ਸਰਕਾਰ ਨੇ ਪਾਣੀ ਦੇ ਬਿੱਲ 'ਤੇ ਛੂਟ ਸਕੀਮ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ।

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਵੇਂ ਸਾਲ 'ਤੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਜਰੀਵਾਲ ਸਰਕਾਰ ਨੇ ਪਾਣੀ ਦੇ ਬਿੱਲ 'ਤੇ ਛੂਟ ਸਕੀਮ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ। ਇਸ ਯੋਜਨਾ ਨਾਲ ਉਨ੍ਹਾਂ ਸਾਰੇ ਖਪਤਕਾਰਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਬਿੱਲ 31 ਮਾਰਚ 2019 ਤੱਕ ਬਕਾਇਆ ਹਨ। ਦਿੱਲੀ ਦੇ ਜਲ ਮੰਤਰੀ ਨੇ ਖ਼ੁਦ ਇਸਦਾ ਐਲਾਨ ਕੀਤਾ।

ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤੇਂਦਰ ਜੈਨ ਨੇ ਕਿਹਾ," ਕੋਰੋਨਾ ਕਰਕੇ ਦਿੱਲੀ ਵਾਸੀ ਬਹੁਤ ਹੀ ਚੁਣੌਤੀਪੂਰਨ ਪੜਾਅ 'ਚੋਂ ਲੰਘ ਰਹੇ ਹਨ। ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਮੌਕਾ ਦੇਵੇਗਾ ਜਿਨ੍ਹਾਂ ਨੇ ਅਜੇ ਤੱਕ ਕਿਸੇ ਕਾਰਨ ਕਰਕੇ ਬਿੱਲ ਜਮ੍ਹਾ ਨਹੀਂ ਕੀਤੇ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹੇ ਸਾਰੇ ਉਪਭੋਗਤਾ ਇਸ ਫੈਸਲੇ ਦਾ ਲਾਭ ਲੈਣ ਦੇ ਯੋਗ ਹੋਣਗੇ।

satinder jain

ਹੁਣ ਤੱਕ, 4.5 ਲੱਖ ਤੋਂ ਵੱਧ ਖਪਤਕਾਰਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਦਿੱਲੀ ਜਲ ਬੋਰਡ ਨੇ ਮਾਲ ਦੇ ਤੌਰ 'ਤੇ 632 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਡੀਜੇਬੀ (ਦਿੱਲੀ ਜਲ ਬੋਰਡ) ਨੂੰ ਪ੍ਰਾਪਤ 632 ਕਰੋੜ ਰੁਪਏ ਵਿਚੋਂ 400 ਕਰੋੜ ਤੋਂ ਵੱਧ 45 ਲੱਖ ਤੋਂ ਵੱਧ ਘਰੇਲੂ ਖਪਤਕਾਰਾਂ ਨੇ ਜਮ੍ਹਾ ਕਰਵਾਏ ਹਨ। ਜਦੋਂਕਿ ਹੁਣ ਤੱਕ 7836 ਵਪਾਰਕ ਖਪਤਕਾਰਾਂ ਨੇ 232 ਕਰੋੜ ਤੋਂ ਵੱਧ ਇਕੱਠੇ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement